Uncategorized
ਸੋਸ਼ਲ ਮੀਡੀਆ ‘ਤੇ ਮੁਕੇਸ਼ ਖੰਨਾ ਦੇ ਦੇਹਾਂਤ ਨੂੰ ਲੈ ਕੇ ਵਾਇਰਲ ਹੋ ਰਹੀ ਖ਼ਬਰ ਤੇ ਅਦਾਕਾਰ ਨੇ ਦਿੱਤੀ ਇਹ ਪ੍ਰਤੀਕਿਰਿਆ

ਸੋਸ਼ਲ ਮੀਡੀਆ ਤੇ ਆਏ ਦਿਨ ਕਿਸੇ ਨਾ ਕਿਸੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਖ਼ਬਰਾਂ ਬਹੁਤ ਜਲਦੀ ਵਾਇਰਲ ਹੁੰਦੀਆ ਹਨ। ਤੇ ਅਗਰ ਖ਼ਬਰਾਂ ਫੇਕ ਹੋਣ ਤਾਂ ਉਹ ਤਾਂ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਇਕ ਕੋਰੋਨਾ ਕਾਰਨ ਮੌਤਾਂ ਦਾ ਦਰ ਇਨਾਂ ਜ਼ਿਆਦਾ ਵੱਧ ਗਿਆ ਹੈ ਕਿ ਜੋ ਵੀ ਕੋਰੋਨਾ ਨਾਲ ਸਬੰਧਿਤ ਖਬਰ ਆਉਂਦੀ ਹੈ। ਉਸ ਉਤੇ ਲੋਕ ਜਲਦੀ ਯਕੀਨ ਕਰ ਲੈਂਦੇ ਹਨ। ਇਸ ਦੌਰਾਨ ਹੀ ਪਿਛਲੇ ਕੁਝ ਦਿਨ ਪਹਿਲਾ ਅਦਾਕਾਰ ਮੁਕੇਸ਼ ਖੰਨਾ ਜੋ ਕਿ ਸ਼ਕਤੀਮਾਨ ਤੇ ਮਹਾਭਾਰਤ ਵਰਗੇ ਵੱਡੇ ਪ੍ਰੋਗਰਾਮਾਂ ’ਚ ਕੰਮ ਕਰ ਚੁੱਕੇ ਹਨ, ਉਨ੍ਹਾਂ ਦੇ ਦੇਹਾਂਤ ਦੀ ਖਬਰ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਮੁਕੇਸ਼ ਖੰਨਾ ਨੇ ਇਕ ਆਪਣੀ ਵੀਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਬਿਲਕੁਲ ਠੀਕ ਤੇ ਤੰਦਰੁਸਤ ਹਾਂ। ਇਸ ਫੇਕ ਨਿਊਜ਼ ਕਾਰਨ ਮੈਨੂੰ ਬਹੁਤ ਫੋਨ ਕਾਲਸ ਆ ਰਹੀਆਂ ਹਨ। ਇਸ ਨਾਲ ਉਨ੍ਹਾਂ ਨੇ ਇਹ ਫੇਕ ਖ਼ਬਰਾਂ ਨੂੰ ਫੈਲਾਉਣ ਵਾਲੀਆਂ ਨੂੰ ਇਹ ਅਪਿਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਾ ਫੈਲਾਉਣ।