National
ਆਂਧਰਾ ਪ੍ਰਦੇਸ਼ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ, 50 ਯਾਤਰੀ ਜ਼+ਖ+ਮੀ..
30 ਅਕਤੂਬਰ 2023: ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 9 ਯਾਤਰੀਆਂ ਦੀ ਮੌਤ ਹੋ ਗਈ ਸੀ, ਜਦਕਿ ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ। ਹਾਦਸੇ ‘ਚ 50 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਵਿਜ਼ੀਆਨਗਰਮ ਜ਼ਿਲ੍ਹੇ ਦੇ ਅਲਾਮੰਡਾ-ਕਾਂਕਟਪੱਲੀ ਵਿਚਕਾਰ ਹੋਇਆ।
ਰੇਲਵੇ ਮੁਤਾਬਕ ਵਿਸ਼ਾਖਾਪਟਨਮ-ਪਲਾਸਾ ਪੈਸੰਜਰ ਟਰੇਨ ਨੂੰ ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਪਿੱਛੇ ਤੋਂ ਆ ਰਹੀ ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਦੇ ਡਰਾਈਵਰ ਨੇ ਸਿਗਨਲ ਨੂੰ ਓਵਰਸ਼ੂਟ ਕਰ ਦਿੱਤਾ, ਜਿਸ ਕਾਰਨ ਇਹ ਟੱਕਰ ਹੋ ਗਈ।
ਵਾਲਟੇਅਰ ਡਿਵੀਜ਼ਨ ਦੇ ਰੇਲਵੇ ਮੈਨੇਜਰ ਸੌਰਭ ਪ੍ਰਸਾਦ ਨੇ ਦੱਸਿਆ ਕਿ ਇਸ ਟੱਕਰ ਕਾਰਨ ਦੋਵੇਂ ਟਰੇਨਾਂ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚੋਂ ਤਿੰਨ ਡੱਬੇ ਮੋਹਰੀ ਰੇਲਗੱਡੀ ਦੇ ਸਨ ਅਤੇ ਦੋ ਡੱਬੇ ਪਿੱਛੇ ਚੱਲ ਰਹੀ ਰੇਲਗੱਡੀ ਦੇ ਸਨ।