Connect with us

Uncategorized

ਦੀਪਿਕਾ ਪਾਦੂਕੋਣ ਦੇ ਸਾਦਗੀ ਭਰੇ ਅੰਦਾਜ਼ ਨੇ ਮੋਹਿਆ ਇੰਟਰਨੈੱਟ

Published

on

ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਗਰਭਵਤੀ ਹੈ | ਇਸੀ ਖੁਸ਼ੀ ‘ਚ ਦੀਪਿਕਾ ਨੇ ਯੈਲੋ ਕਲਰ ਦੀ ਡਰੈੱਸ ਪਹਿਨ ਕੇ ਫੋਟੋ ਸ਼ੂਟ ਕਰਵਾਇਆ ਗਿਆ ਹੈ ਜੋ ਸੋਸ਼ਲ ਮੀਡਿਆ ਨੇ ਖੂਬ ਵਾਇਰਲ ਹੋ ਰਿਹਾ ਹੈ

ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਗਰਭਵਤੀ ਹੈ। ਉਨ੍ਹਾਂ ਨੇ ਫੋਟੋਸ਼ੂਟ ਕਰਵਾਇਆ ਹੈ। ਜਿਸ ‘ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਦੀਪਿਕਾ ਨੂੰ ਹਾਲ ਹੀ ‘ਚ ਉਸ ਸਮੇਂ ਟ੍ਰੋਲ ਕੀਤਾ ਗਿਆ ਜਦੋਂ ਉਹ ਵੋਟ ਪਾਉਣ ਗਈ ਸੀ।

ਦੀਪਿਕਾ ਪਾਦੂਕੋਣ ਹਾਲ ਹੀ ‘ਚ ਰਣਵੀਰ ਸਿੰਘ ਨਾਲ ਵੋਟ ਪਾਉਣ ਗਈ ਸੀ। ਫਿਰ ਉਸ ਨੂੰ ਆਪਣੇ ਬੇਬੀ ਬੰਪ ਲਈ ਟ੍ਰੋਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਮੁਸਕਰਾਹਟ ਨਾਲ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਹੈ।

ਦੀਪਿਕ ਦਾ ਆਊਟਫਿਟ

ਦੀਪਿਕ ਨੇ ਯੈਲੋ ਆਊਟਫਿਟ ‘ਚ ਫੋਟੋਸ਼ੂਟ ਕਰਵਾਇਆ ਹੈ। ਜਿਸ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਦੀਪਿਕਾ ਦੇ ਚਿਹਰੇ ‘ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ।

ਦੀਪਿਕਾ ਨੇ ਆਪਣੀ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਹੈ। ਉਸ ਨੇ ਮੈਸੀ ਬਨ ਬਣਾਇਆ ਹੈ ਅਤੇ ਨਿਊਡ ਸ਼ੇਡ ਲਿਪਸਟਿਕ ਲਗਾਈ ਹੈ। ਇਸ ਸਿੰਪਲ ਲੁੱਕ ‘ਚ ਦੀਪਿਕਾ ਕਾਫੀ ਕਿਊਟ ਲੱਗ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਸਤੰਬਰ ਵਿੱਚ ਬੱਚੇ ਨੂੰ ਜਨਮ ਦੇਵੇਗੀ। ਗਰਭ ਅਵਸਥਾ ਦੀ ਘੋਸ਼ਣਾ ਦੇ ਨਾਲ, ਉਸਨੇ ਇਹ ਵੀ ਦੱਸਿਆ ਸੀ ਕਿ ਸਤੰਬਰ ਵਿੱਚ ਬੱਚਾ ਆਵੇਗਾ।