Connect with us

Sports

ਦੀਪਿਕਾ ਦਾ ਤੀਰਅੰਦਾਜ਼ੀ ‘ਚ ਤਮਗੇ ਦਾ ਸੁਫ਼ਨਾ ਟੁੱਟਿਆਂ ਉਲਪਿੰਕ ਚੋਂ ਹੋਈ ਬਾਹਰ

Published

on

deepika tokyo

ਤੀਰਅੰਦਾਜ਼ ਦੀਪਿਕਾ ਕੁਮਾਰੀ ਟੋਕੀਓ ਓਲੰਪਿਕ ’ਚ ਮਹਿਲਾ ਵਿਅਕਤੀਗਤ ਕੁਆਰਟਰ ਫ਼ਾਈਨਲ ’ਚ ਕੋਰੀਆ ਦੀ ਅਨ ਸਾਨ ਖ਼ਿਲਾਫ਼ ਹਾਰ ਗਈ ਹੈ। ਆਨ ਸਾਨ ਨੇ ਉਸ ਨੂੰ 0-6 ਨਾਲ ਹਰਾਇਆ। ਇਸ ਹਾਰ ਨਾਲ ਦੀਪਿਕਾ ਤੋਂ ਤਮਗ਼ੇ ਦੀ ਉਮੀਦ ਵੀ ਖ਼ਤਮ ਹੋ ਗਈ ਹੈ। ਦੀਪਿਕਾ ਕੁਮਾਰੀ ਪਹਿਲਾ ਸੈਟ ਹਾਰ ਗਈ ਸੀ। ਕੋਰੀਆ ਦੀ ਸਾਨ ਨੇ ਪਹਿਲੇ ਸੈਟ ’ਚ 10, 10, 10 ਦਾ ਸਕੋਰ ਕੀਤਾ।ਦੀਪਿਕਾ ਦਾ ਸਕੋਰ 7, 10, 10 ਰਿਹਾ। ਦੂਜਾ ਸੈਟ ਵੀ ਅਨ ਸਨ ਨੇ ਜਿੱਤਿਆ । ਅਨ ਸਾਨ ਨੇ ਇਸ ਸੈਟ ’ਚ 9, 10, 7 ਦਾ ਸਕੋਰ ਕੀਤਾ। ਦੀਪਿਕਾ ਦਾ ਨਿਸ਼ਾਨਾ 10, 7, 7 ’ਤੇ ਲੱਗਾ। ਇਸ ਤੋਂ ਬਾਅਦ ਦੀਪਕਾ ਅਗਲਾ ਸੈਟ ਵੀ ਹਾਰ ਗਈ। ਸਿੱਟੇ ਵਜੋਂ ਭਾਰਤ ਦੀਆਂ ਦੀਆਂ ਨਿਸ਼ਾਨੇਬਾਜ਼ੀ ’ਚ ਤਮਗ਼ੇ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਦੀਪਿਕਾ ਇਸ ਮੈਚ ’ਚ ਸ਼ੁਰੂ ਤੋਂ ਹੀ ਲੈਅ ’ਚ ਨਜ਼ਰ ਨਹੀਂ ਆ ਰਹੀ ਸੀ ਜਿਸ ਦਾ ਖ਼ਾਮੀਆਜ਼ਾ ਉਸ ਨੂੰ ਹਾਰ ਕੇ ਝਲਣਾ ਪਿਆ। ਉਹ ਪੂਰੇ ਮੈਚ ’ਚ ਸਿਰਫ਼ ਦੋ ਵਾਰ 10 ਦਾ ਸਕੋਰ ਕਰ ਸਕੀ। ਅਨ ਸਾਨ ਦੀ ਗੱਲ ਕਰੀਏ ਤਾਂ ਉਸ ਨੇ ਤਿੰਨ ਵਾਰ 10 ’ਤੇ ਨਿਸ਼ਾਨਾ ਲਾਇਆ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਨ ਸਾਨ ਇਹ ਮੁਕਾਬਲਾ ਜਿੱਤਣ ’ਚ ਸਫਲ ਰਹੀ। ਇਸ ਤੋਂ ਪਹਿਲਾਂ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਓਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ’ਚ ਹਰਾ ਕੇ ਟੋਕੀਓ ਓਲੰਪਿਕ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ। ਤੀਜੀ ਵਾਰ ਓਲੰਪਿਕ ਖੇਡ ਰਹੀ ਦੀਪਿਕਾ ਓਲੰਪਿਕ ਤੀਰਅੰਦਾਜ਼ੀ ਮੁਕਾਬਲੇ ਦੇ ਆਖ਼ਰੀ ਅੱਠ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣ ਗਈ ਹੈ।