Connect with us

Punjab

ਕਿਸਾਨਾਂ ਦਾ ਅੱਜ ਤੋਂ ਪ੍ਰਦਰਸ਼ਨ, ਜਾਣੋ ਪੂਰੀ ਖ਼ਬਰ

Published

on

farmers protest

ਚੰਡੀਗੜ੍ਹ 25 ਨਵੰਬਰ 2023 :  ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮੋਰਚਾ ਵੱਲੋਂ 25 ਤੋਂ 28 ਨਵੰਬਰ ਤੱਕ ਮੋਹਾਲੀ ਗੋਲਫ ਰੇਂਜ ਅਤੇ ਫੇਜ਼-11 ਰੇਲਵੇ ਟ੍ਰੈਕ ਨੇੜੇ ਮੁੱਖ ਸੜਕ ‘ਤੇ ਪ੍ਰਸਤਾਵਿਤ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਫੈਦਾਨ ਬੈਰੀਅਰ ਜੰਕਸ਼ਨ ਨੰਬਰ 63 (ਈਸਟ ਰੋਡ) ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਨੂੰ ਜਾਣ ਵਾਲੀ ਸੜਕ ਹੜਤਾਲ ਤੱਕ ਬੰਦ ਰਹੇਗੀ। ਅਜਿਹੇ ‘ਚ ਆਮ ਲੋਕਾਂ ਲਈ ਰਸਤਾ ਤਿਆਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਬੈਸਟੇਕ ਮਾਲ ਤੋਂ ਇੰਟਰਨੈਸ਼ਨਲ ਏਅਰਪੋਰਟ ਜਾਣ ਵਾਲੇ ਲੋਕਾਂ ਨੂੰ ਫੈਦਾ ਬੈਰੀਅਰ ਤੋਂ ਸੱਜੇ ਮੁੜਨਾ ਹੋਵੇਗਾ ਅਤੇ ਫਿਰ ਸਲਿਪ ਰੋਡ ਤੋਂ ਖੱਬੇ ਮੁੜਨਾ ਹੋਵੇਗਾ ਅਤੇ ਸੈਕਟਰ 46/47/48/49 ਚੌਕ ਤੋਂ ਏਅਰਪੋਰਟ ਰੋਡ ‘ਤੇ ਜਾਣਾ ਹੋਵੇਗਾ।

ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ ਅਤੇ ਸਿਰਸਾ ਵੱਲ ਜਾਣ ਵਾਲੇ ਲੋਕਾਂ ਨੂੰ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਦਾ ਰਸਤਾ ਅਪਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਟ੍ਰਿਬਿਊਨ ਚੌਕ ਤੋਂ ਇੰਟਰਨੈਸ਼ਨਲ ਏਅਰਪੋਰਟ ਤੱਕ ਸੜਕ ਨਾ ਲਓ।