Connect with us

National

ਆਹ ਸੂਬੇ ‘ਚ ਆਪਣੀ ਹੀ ਸਰਕਾਰ ਖਿਲਾਫ ਉਤਰੇ ਡਿਪਟੀ ਸਪੀਕਰ ਤੇ ਵਿਧਾਇਕ, ਚੁੱਕਿਆ ਖ਼ੌਫਨਾਕ ਕਦਮ

Published

on

ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਨਰਹਰੀ ਝੀਰਵਾਲ ਛੱਤ ਤੋਂ ਛਾਲ ਮਾਰ ਕੇ ਸੁਰੱਖਿਆ ਜਾਲ ਵਿੱਚ ਫਸ ਗਏ। ਝੀਰਵਾਲ ਤੋਂ ਬਾਅਦ ਕੁਝ ਹੋਰ ਕਬਾਇਲੀ ਵਿਧਾਇਕਾਂ ਨੇ ਛਾਲ ਮਾਰ ਦਿੱਤੀ। ਹਾਲਾਂਕਿ ਹੇਠਾਂ ਜਾਲ ਹੋਣ ਕਾਰਨ ਸਾਰਿਆਂ ਦੀ ਜਾਨ ਬਚ ਗਈ।

ਨਰਹਰੀ ਝੀਰਵਾਲ ਐਸਟੀ ਕੋਟੇ ਰਾਹੀਂ ਧਨਗਰ ਭਾਈਚਾਰੇ ਨੂੰ ਰਾਖਵੇਂਕਰਨ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਾਲ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੈਂਬਰ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਏਕਨਾਥ ਸ਼ਿੰਦੇ ਸਰਕਾਰ ਦੇ ਧਨਗਰ ਭਾਈਚਾਰੇ ਨੂੰ ਐਸਟੀ ਦਾ ਦਰਜਾ ਦੇਣ ਦੇ ਫੈਸਲੇ ਦੇ ਖਿਲਾਫ਼ ਹਨ। ਉਹ ਆਪਣੀ ਹੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਨਰਹਰੀ ਝੀਰਵਾਲ ਦੋ ਦਿਨ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਸਨ, ਪਰ ਉਹ ਉੱਥੇ ਵੀ ਉਨ੍ਹਾਂ ਨੂੰ ਨਹੀਂ ਮਿਲ ਸਕੇ। ਇਸ ਤੋਂ ਬਾਅਦ ਅੱਜ ਉਹ ਮੁੜ ਮੰਤਰਾਲੇ ਪੁੱਜੇ, ਜਿੱਥੇ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰ ਸਕੇ। ਇਸੇ ਗੁੱਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨਰਹਰੀ ਝੀਰਵਾਲ ਤੋਂ ਬਾਅਦ ਕੁਝ ਹੋਰ ਆਦਿਵਾਸੀ ਵਿਧਾਇਕਾਂ ਨੇ ਵੀ ਛਾਲ ਮਾਰ ਦਿੱਤੀ।ਹਾਲਾਂਕਿ, ਹੇਠਾ ਸੁਰੱਖਿਆ ਜਾਲੀ ਹੋਣ ਕਰਕੇ ਸਾਰੇ ਨੇਤਾਵਾਂ ਨੂੰ ਬਚਾ ਲਿਆ ਗਿਆ। ਸਾਰੇ ਆਗੂਆਂ ਨੇ ਜਾਲੀ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਜਾਲ ਤੋਂ ਕੱਢ ਲਿਆ ਗਿਆ ਹੈ।

ਨਰਹਰੀ ਝੀਰਵਾਲ ਵੱਲੋਂ ਰਾਖਵੇਂਕਰਨ ਵਿੱਚ ਧਨਗਰ ਭਾਈਚਾਰੇ ਦੀ ਘੁਸਪੈਠ ਨੂੰ ਰੋਕਣ ਲਈ ਸਖ਼ਤ ਸਟੈਂਡ ਲਿਆ ਜਾ ਰਿਹਾ ਹੈ। ਵਿਧਾਇਕ ਇਸ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਧਨਗਰ ਭਾਈਚਾਰੇ ਨੂੰ ਕਬਾਇਲੀ ਕੋਟੇ ‘ਚ ਰਾਖਵਾਂਕਰਨ ਨਹੀਂ ਮਿਲਣਾ ਚਾਹੀਦਾ ਅਤੇ ਪੇਸ਼ਾ ਕਾਨੂੰਨ ਤਹਿਤ ਨੌਕਰੀਆਂ ‘ਚ ਭਰਤੀ ਕਰਨਾ ਚਾਹੀਦਾ ਹੈ।