National
ਉੱਤਰਾਖੰਡ ‘ਚ ਬੱਦਲ ਫਟਣ ਨਾਲ ਮਚੀ ਤਬਾਹੀ, ਘਰਾਂ ‘ਚ ਵੜਿਆ ਪਾਣੀ

ਦੇਹਰਾਦੂਨ : ਜਿੱਥੇ ਇਕ ਪਾਸੇ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਲੋਕ ਗਰਮੀ ਕਾਰਨ ਬੇਹਾਲ ਹਨ , ਉਥੇ ਹੀ ਦੂਜੇ ਪਾਸੇ ਉਤਰਾਖੰਡ ਵਿੱਚ ਤਬਾਹੀ ਵਾਲੀ ਬਾਰਿਸ਼ ਨੇ ਜ਼ਬਰਦਸਤ ਕਹਿਰ ਮਚਾਇਆ ਹੋਇਆ ਹੈ। ਕਿਤੇ ਬੱਦਲ ਫਟਿਆ ਹੈ ਤਾਂ ਕਿਤੇ ਮੁਸਲਾਧਾਰ ਬਾਰਿਸ਼ ਕਾਰਨ ਸੜਕਾਂ ਬਹਿ ਗਈਆਂ ਹਨ।
ਪੌੜੀ ਦੇ ਬੀਰੋਖਾਲ ਵਿੱਚ ਬੱਦਲ ਫਟਣ ਕਾਰਨ ਬਹੁਤ ਤਬਾਹੀ ਹੋਈ ਹੈ। ਸੜਕ ਢਹਿ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਕਟ ਗਿਆ ਹੈ ਅਤੇ ਨਾਲ ਹੀ ਰਸਤੇ ਵਿੱਚ ਮਲਬਾ ਆਉਣ ਕਾਰਨ ਆਵਾਜਾਈ ਵਿੱਚ ਪਰੇਸ਼ਾਨੀ ਆ ਰਹੀ ਸੀ। ਹਾਲਾਂਕਿ ਸੁਕੋਈ ਮੋਟਰ ਮਾਰਗ ਤੋਂ ਤੁਰੰਤ ਕਾਰਵਾਈ ਕਰਦਿਆਂ ਮਲਬਾ ਹਟਾ ਲਿਆ ਗਿਆ। ਇਸ ਦੇ ਬਾਅਦ ਮਾਰਗ ‘ਤੇ ਆਵਾਜਾਈ ਸੁਚਾਰੂ ਤਰੀਕੇ ਨਾਲ ਸ਼ੁਰੂ ਹੋ ਗਈ।
ਬਾਰਿਸ਼ ਕਾਰਨ ਲੋਕਾਂ ਨੂੰ ਹੋਈਆਂ ਇਹ ਪਰੇਸ਼ਾਨੀਆਂ
ਪੌੜੀ ਜ਼ਿਲ੍ਹੇ ਵਿੱਚ ਬੈਜਰੋ ਖੇਤਰ ਦੇ ਕੁੰਜੋਲੀ, ਗੁਡਿਆਲਖੀਲ, ਸੁਰਈ, ਫਰਸਵਾਡੀ ਪਿੰਡਾਂ ਵਿੱਚ ਬੀਤੀ ਸ਼ਾਮ ਤੋਂ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਅੰਕਲਣ ਕਰਨ ਵਿੱਚ ਪਰਸ਼ਾਸਨ ਦੀ ਟੀਮ ਲੱਗੀ ਹੋਈ ਹੈ। ਬਾਰਿਸ਼ ਦੇ ਕਾਰਨ ਕੁਝ ਘਰਾਂ , ਦੁਕਾਨਾਂ ਵਿਚ ਮਲਬਾ ਜਾਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਦਕਿ ਇੱਕ ਖਾਲੀ ਕਾਰ ਵੀ ਮਲਬੇ ਵਿੱਚ ਦੱਬ ਗਈ। ਇਨ੍ਹਾਂ ਪਿੰਡਾਂ ਵਿੱਚ ਲੋਕਾਂ ਦੀ ਖੇਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਭਾਰੀ ਬਾਰਿਸ਼ ਦੇ ਕਾਰਨ ਸਟੇਟ ਹਾਈਵੇ 32 ‘ਤੇ 30 ਮੀਟਰ ਸੜਕ ਟੁੱਟ ਗਈ। ਇਸੇ ਤਰ੍ਹਾਂ, ਬਾਗੇਸ਼ਵਰ ਦੇ ਗਰੁੜ, ਕਪਕੋਟ ਅਤੇ ਕੰਡਾ ਵਿੱਚ ਵੀ ਦੂਜੇ ਦਿਨ ਰਾਤ ਨੂੰ ਜ਼ੋਰਦਾਰ ਬਾਰਿਸ਼ ਹੋਈ ਹੈ।