National
ਸ਼੍ਰੀ ਮਹਾਕਾਲੇਸ਼ਵਰ ਮੰਦਿਰ ਵਿਖੇ ਪਹੁੰਚੇ ਦਿਲਜੀਤ ਦੋਸਾਂਝ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਉਜੈਨ ਪਹੁੰਚੇ ਜਿੱਥੇ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਵਿਖੇ ਬਾਬਾ ਮਹਾਕਾਲ ਤੋਂ ਅਸ਼ੀਰਵਾਦ ਲਿਆ ਅਤੇ ਇੱਥੇ ਬਾਬਾ ਮਹਾਕਾਲ ਦੀ ਭਸਮ ਆਰਤੀ ਵਿੱਚ ਸ਼ਾਮਲ ਵੀ ਹੋਏ। ਇੱਥੇ ਦਿਲਜੀਤ ਦੋਸਾਂਝ ਨੇ ਨੰਦੀ ਹਾਲ ‘ਚ ਬੈਠ ਕੇ ਬਾਬਾ ਮਹਾਕਾਲ ਦੀ ਭਸਮ ਆਰਤੀ ਦੇਖੀ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੰਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ।
ਇੱਥੇ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਦਾ ਸੁਪਰਸਟਾਰ ਅਤੇ ਗਾਇਕ ਹੈ। ਉਸਨੇ ਮਸ਼ਹੂਰ ਹਿੰਦੀ ਫਿਲਮ ਉੜਤਾ ਪੰਜਾਬ, ਸੂਰਮਾ ਅਤੇ ਬਲਾਕਬਸਟਰ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ, ਪੰਜਾਬ 1984, ਸਰਦਾਰ ਜੀ, ਸੁਪਰ ਸਿੰਘ, ਅੰਬਰਸਰੀਆ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ।ਦਿਲਜੀਤ ਨੇ 2020 ਵਿੱਚ ਬਿਲਬੋਰਡ ਦੁਆਰਾ ਸੋਸ਼ਲ 50 ਚਾਰਟ ਵਿੱਚ ਪ੍ਰਵੇਸ਼ ਕੀਤਾ।
ਦੱਸਣਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਪੂਰੀ ਦੁਨੀਆ ‘ਤੇ ਛਾਏ ਹੋਏ ਹਨ। ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਿਨਾਟੀ ਟੂਰ ਲਈ ਸੁਰਖੀਆਂ ‘ਚ ਹਨ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਕੰਸਰਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਦਿਲਜੀਤ ਦੇ ਗੀਤਾਂ ਦੇ ਦੀਵਾਨੇ ਬਣ ਚੁੱਕੇ ਹਨ ਅਤੇ ਵੱਖ ਵੱਖ ਥਾਵਾਂ ਤੇ ਹੋ ਰਹੇ ਦਿਲਜੀਤ ਦੇ ਲਾਈਵ ਸ਼ੋਅਜ਼ ਦਾ ਹਿੱਸਾ ਬਣ ਰਹੇ ਹਨ।