Connect with us

National

ਕੁੱਤੇ ਨੇ SWIGY BOY ‘ਤੇ ਕੀਤਾ ਹਮਲਾ, ਲੜਕੇ ਦੀ ਤੀਸਰੀ ਮੰਜਿਲ ਤੋਂ ਡਿੱਗ ਕੇ ਹੋਈ ਮੌਤ

Published

on

ਹੈਦਰਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਸਵਿਗੀ ਡਿਲੀਵਰੀ ਬੁਆਏ ਇੱਕ ਕੁੱਤੇ ਤੋਂ ਡਰ ਗਿਆ ਅਤੇ ਉਹ ਇਕ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਥੱਲੇ ਡਿੱਗ ਗਿਆ।ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਇਲਾਜ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱੱਚ ਕੁੱਤੇ ਦੇ ਮਾਲਕ ਸ਼ੋਭਨਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਤੇਲੰਗਾਨਾ ਵਿੱਚ ਬੰਜਾਰਾ ਹਿਲਸ ਇਕਾਲੇ ਵਿੱਚ ਇੱਕ ਹਸਪਤਾਲ ਦੇ ਵਿੱਚ ਸਵਿਗੀ ਡਿਲੀਵਰੀ ਬੁਆਏ ਜਿਸ ਦਾ ਨਾਮ ਰਿਜ਼ਵਾਨ ਸੀ ਉਸ ਦੀ ਦੀ ਮੌਤ ਹੋ ਗਈ ਹੈ। ਦਰਅਸਲ ਰਿਜ਼ਵਾਨ ਡਿਲੀਵਰੀ ਲਈ ਜਾ ਰਹੀ ਸੀ ਤਾਂ ਉਸ ‘ਤੇ ਇੱਕ ਪਾਲਤੂ ਕੁੱਤੇ ਨੇ ਹਮਲਾ ਕਰ ਦਿੱਤਾ ਸੀ। ਕੁੱਤੇ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਵਿੱਚ ਰਿਜ਼ਵਾਨ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ।ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਨੌਜਵਾਨ ਮਹਿਜ਼ 23 ਸਾਲ ਦਾ ਹੀ ਸੀ ।
ਉਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਖਾਣਾ ਪਹੁੰਚਾਉਣ ਲਈ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਉਸ ਨੇ ਗਾਹਕ ਦੇ ਘਰ ਦਾ ਬੂਹਾ ਖੜਕਾਇਆ। ਜਿਵੇਂ ਹੀ ਗਾਹਕ ਨੇ ਬੂਹਾ ਖੋਲ੍ਹਿਆ ਤਾਂ ਉਸ ਦੇ ਜਰਮਨ ਸ਼ੈਫਰਡ ਕੁੱਤੇ ਨੇ ਡਿਲੀਵਰੀ ਬੁਆਏ ਰਿਜ਼ਵਾਨ ਦੇ ਉੱਪਰ ਹਮਲਾ ਕਰ ਦਿੱਤਾ।ਜਿਸ ਕਾਰਨ ਉਹ ਕਾਫੀ ਡਰ ਗਿਆ । ਜਿਵੇਂ ਹੀ ਫਲੈਟ ਦੇ ਮਾਲਕ ਨੇ ਡਿਲੀਵਰੀ ਬੁਆਏ ਨੂੰ ਹੇਠਾਂ ਡਿੱਗਦੇ ਦੇਖਿਆ ਤਾਂ ਉਹ ਮੌਕੇ ‘ਤੇ ਪਹੁੰਚਿਆ ਅਤੇ ਐਂਬੂਲੈਂਸ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ।ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।