Connect with us

Jalandhar

ਜਲੰਧਰ ਦੇ ਥਾਣੇ ‘ਚ ਡਰੈੱਸ ਕੋਡ ਲਾਗੂ, ਕੈਪਰੀ-ਨਿਕਰ ਪਾ ਕੇ ਆਉਣ ਵਾਲਿਆਂ ਨੂੰ ਨਹੀਂ ਮਿਲੇਗੀ ਐਂਟਰੀ

Published

on

ਜਲੰਧਰ 4ਅਕਤੂਬਰ 2023: ਜੇਕਰ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ ਸੰਤਰੀ ਅਜਿਹੇ ਪਹਿਰਾਵੇ ਪਹਿਨਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦੇਣਗੇ। ਥਾਣਾ ਇੰਚਾਰਜ ਨੇ ਥਾਣੇ ਆਉਣ ਵਾਲੇ ਲੋਕਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਥਾਣੇ ਦੇ ਮੁੱਖ ਗੇਟ ’ਤੇ ਇਕ ਥਾਂ ’ਤੇ ਨਹੀਂ ਸਗੋਂ ਦੋ ਥਾਵਾਂ ’ਤੇ ਨੋਟਿਸ ਚਿਪਕਾਏ ਗਏ ਹਨ ਕਿ ਕੈਪਰੀ-ਨਿੱਕਰ ਪਾ ਕੇ ਥਾਣੇ ਆਉਣ ਦੀ ਮਨਾਹੀ ਹੈ।

ਭਾਵੇਂ ਕਿ ਪੁਲੀਸ ਸਟੇਸ਼ਨ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲਿਆਂ ਲਈ ਡੀਜੀਪੀ ਦਫ਼ਤਰ ਜਾਂ ਪੁਲੀਸ ਕਮਿਸ਼ਨਰ ਦਫ਼ਤਰ ਵੱਲੋਂ ਕੋਈ ਹੁਕਮ ਨਹੀਂ ਹੈ ਪਰ ਇਹ ਨੋਟਿਸ ਪੁਲੀਸ ਥਾਣਾ ਡਵੀਜ਼ਨ ਨੰਬਰ 4 ਵਿੱਚ ਆਪਣੇ ਪੱਧਰ ’ਤੇ ਚਿਪਕਾਇਆ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਤਰਕ ਸੀ ਕਿ ਜੇਕਰ ਕੋਈ ਕੈਪਰੀ ਜਾਂ ਸ਼ਾਰਟਸ ਪਾ ਕੇ ਕਿਸੇ ਸਰਕਾਰੀ ਦਫ਼ਤਰ ਵਿੱਚ ਜਾਵੇ ਤਾਂ ਚੰਗਾ ਨਹੀਂ ਲੱਗਦਾ। ਇਹ ਸਾਡਾ ਸੱਭਿਆਚਾਰ ਨਹੀਂ ਹੈ।