Punjab
ਬਠਿੰਡਾ ‘ਚ ਪੀਣ ਵਾਲੇ ਪਾਣੀ ਨੂੰ ਕੀਤਾ ਗਿਆ ਗੰਧਲਾ
28 ਦਸੰਬਰ 2023: ਬਠਿੰਡਾ ਦੇ ਕਸਬਾ ਸੰਗਤ ਦੇ ਕਰੀਬ ਇੱਕ ਦਰਜਨ ਪਿੰਡਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦੇਣ ਵਾਲੇ ਸੂਏ ਵਿੱਚ ਅਣਪਛਾਤੇ ਵੱਲੋਂ ਵੱਢ ਕੇ ਵੱਡੀ ਗਿਣਤੀ ਵਿੱਚ ਮੁਰਗੇ ਸੁੱਟੇ ਗਏ| ਵੱਡੀ ਗਿਣਤੀ ਵਿੱਚ ਸੂਏ ‘ਚ ਤੈਰਦੇ ਮਿਲੇ ਮੁਰਗੇ,ਓਥੇ ਹੀ ਲੋਕਾਂ ਵੱਲੋਂ ਬਿਮਾਰੀ ਫੈਲਣ ਦਾ ਖਦਸ਼ਾ ਪ੍ਰਗਟਾਇਆ ਗਿਆ| ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀਣ ਦੇ ਪਾਣੀ ਨੂੰ ਖਰਾਬ ਕਰਨ ਵਾਲੇ ਅਣਪਛਾਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ| ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਇੱਕੋ ਇੱਕ ਪੀਣ ਦੇ ਪਾਣੀ ਦੇ ਸਰੋਤ ਨੂੰ ਗੰਧਲਾ ਕੀਤਾ ਗਿਆ |