India
ਬਿਜਲੀ ਦਰਾਂ ‘ਚ ਹੋਏ ਵਾਧੇ ਦੇ ਰੋਸ ਵਜੋਂ ਸਿੱਧੂ ‘ਤੇ ਅਮਰਿੰਦਰ ਦੇ ਫੂਕੇ ਪੁਤਲੇ
ਅੰਮ੍ਰਿਤਸਰ, 09 ਮਾਰਚ (ਮਲਕੀਤ): ਪੰਜਾਬ ਦੇ ਵਿਚ ਬਿਜਲੀ ਦੇ ਵਾਧੇ ਤੋ ਬਾਅਦ ਹੁਣ ਜਨਤਾ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦੀਤਾ ਹੈ। ਇਸ ਨੂੰ ਲੈ ਕੇ ਅੱਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾ ਵਲੋਂ ਅੰਮ੍ਰਿਤਸਰ ਦੇ ਹਲਕਾ ਪੂਰਵੀ ਵਿਚ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਪੰਜਾਬ ਦੇ ਮੁਖ ਮੰਤਰੀ ਕੈਪਟੈਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਸਥਾਵਾ ਨੇ ਵਧੇ ਬਿਜਲੀ ਦੇ ਰੇਟ ਲਈ ਸਰਕਾਰ ਨੂੰ ਜਿਮੇਦਾਰ ਦਸਿਆ ‘ਤੇ ਸਿੱਧੂ ਨੂੰ ਇਸ ਕਰ ਕੇ ਕਸੂਰ ਵਾਰ ਦੱਸਿਆ ਕੀ ਉਹਨਾ ਵੱਲੋਂ ਇਸ ਬਿਜਲੀ ਦੇ ਵਾਧੇ ਤੇ ਕੋਈ ਵੀ ਆਵਾਜ਼ ਨਹੀ ਚੁਕੀ ਗਈ ਹੈ।
ਇਸ ਵਿਚ ਸੰਸਥਾ ਦੇ ਆਗੂਆਂ ਨੇ ਆਖਿਆ ਕੀ ਸਰਕਾਰ ਨੇ ਬਿਜਲੀ ਦੇ ਜਿੱਥੇ ਰੇਟ ਵਧਾਏ ਨੇ ਤੇ ਇਸ ਦੇ ਨਾਲ-ਨਾਲ ਨਿਗਮ ਵੱਲੋਂ ਵੀ ਇਸ ਤੇ ਕੁਛ ਟੈਕ੍ਸ ਲਾਇਆ ਗਿਆ ਹੈ। ਜ਼ਿਲ੍ਹੇ ਦੇ ਸਾਰੇ ਵਿਦਾਯਕਾ ਦੇ ਖ਼ਿਲਾਫ਼ ਇਹ ਮੋਰਚਾ ਅੱਲ ਇੰਡੀਆ ਏੰਟੀ ਕੋਰਪਸ਼ਨ ਮੋਰਚਾ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰੀਹਾ ਹੈ।
ਜਿਸ ਦੇ ਨਾਲ ਪੂਰੇ ਅੰਮ੍ਰਿਤਸਰ ਦੇ ਹਰ ਹਲਕੇ ਦੇ ਵਿਚ ਜਾ ਕੇ ਇਸ ਤਰੀਕੇ ਦੇ ਨਾਲ ਕਾੰਗ੍ਰੇਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਇਹ ਵਾਧੇ ਵਾਪਸ ਨਾ ਲੀਤੇ ਗਏ ਤੇ ਪ੍ਰਦਰਸ਼ਨ ਨੂ ਹੋਰ ਤੇਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਹਨਾ ਨੇ ਇੱਕ ਮੰਗ ਪਤਰ ਵੀ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਹੱਥੀ ਸਰਕਾਰ ਨੂ ਭੇਜਿਆ ਅਤੇ ਇਸ ਬਿਜਲੀ ਵਾਧੇ ਨੂ ਹਟਾਉਣ ਦੀ ਮੰਗ ਕੀਤੀ।