National
ਭੂਚਾਲ ਦੇ ਝਟਕਿਆਂ ਕਾਰਨ ਅਰੁਣਾਚਲ ਪ੍ਰਦੇਸ਼ ਦੀ ਹਿੱਲੀ ਧਰਤੀ
ਅਰੁਣਾਚਲ ਪ੍ਰਦੇਸ਼ ਦੇ ਹੇਠਲੇ ਸੁਬਨਸਿਰੀ ‘ਚ ਅੱਜ ਯਾਨੀ (8 ਮਈ) ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਮੁਤਾਬਕ , ਭੂਚਾਲ ਸਵੇਰੇ 4:55 ਵਜੇ ਆਇਆ ਸੀ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.1 ਮਾਪੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਅਰ ਸੁਬਨਸਿਰੀ ਜ਼ਿਲੇ ‘ਚ ਸਵੇਰੇ ਕਰੀਬ 4.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਹਰ ਕੋਈ ਆਪਣੇ ਘਰਾਂ ਵਿੱਚ ਸੌਂ ਰਿਹਾ ਸੀ। ਅਚਾਨਕ ਧਰਤੀ ਕੰਬਣ ਨਾਲ ਲੋਕਾਂ ਦੀ ਨੀਂਦ ਉੱਡ ਗਈ। ਲੋਕ ਡਰ ਅਤੇ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਆ ਗਏ, ਜਦੋਂ ਕਿ ਕੁਝ ਲੋਕ ਉੱਠ ਕੇ ਘਰ ਵਿੱਚ ਸੁਰੱਖਿਅਤ ਜਗ੍ਹਾ ‘ਤੇ ਬੈਠ ਗਏ। ਹਾਲਾਂਕਿ ਅਜੇ ਤੱਕਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।’