Connect with us

National

ਦਿੱਲੀ ਅਤੇ ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Published

on

EARTHQUAKE : ਮੀਂਹ ਦੇ ਮੌਸਮ ਵਿਚਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦਿੱਲੀ ਅਤੇ ਹਰਿਆਣਾ ‘ਚ ਆਇਆ ਹੈ। ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ ਅਤੇ ਇਹ ਭੂਚਾਲ ਸਿਰਫ਼ 10 ਸਕਿੰਟ ਲਈ ਆਇਆ ਹੈ।

ਦਿੱਲੀ-ਐਨਸੀਆਰ ‘ਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਲਗਭਗ 10 ਸਕਿੰਟਾਂ ਲਈ ਮਹਿਸੂਸ ਕੀਤੇ ਗਏ। ਸਵੇਰੇ 9.04 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਦਿੱਲੀ -ਐਨਸੀਆਰ ਵਿੱਚ ਵੀਰਵਾਰ ਸਵੇਰੇ ਬਾਰਿਸ਼ ਦੇ ਵਿਚਕਾਰ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਲਗਭਗ 10 ਸਕਿੰਟਾਂ ਲਈ ਮਹਿਸੂਸ ਕੀਤੇ ਗਏ। ਸਵੇਰੇ 9.04 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਜਾਣਕਾਰੀ ਅਨੁਸਾਰ ਇਹ ਝਟਕੇ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ, ਹਿਸਾਰ ਅਤੇ ਸੋਨੀਪਤ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਦੱਸਿਆ ਜਾ ਰਿਹਾ ਹੈ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.4 ਸੀ। ਭੂਚਾਲ ਦੇ ਝਟਕਿਆਂ ਤੋਂ ਡਰ ਕੇ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਿਕਲ ਗਏ। ਖਾਸ ਕਰਕੇ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਅਚਾਨਕ ਬਾਹਰ ਆ ਗਏ।