National
ਪੰਜਾਬ-ਚੰਡੀਗੜ੍ਹ ਸਮੇਤ 19 ਥਾਵਾਂ ‘ਤੇ ED ਦੀ ਰੇਡ
ED RAID : ਜਾਅਲੀ ਆਯੂਸ਼ਮਾਨ ਕਾਰਡ ਬਣਾਉਣ ਦੇ ਮਾਮਲੇ ‘ਚ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ | ਇਹ ਰੇਡ 19 ਥਾਵਾਂ ‘ਤੇ ਅਤੇ ਹਸਪਤਾਲਾਂ ‘ਚ ਕੀਤੀ ਗਈ ਹੈ।
ਈਡੀ ਦੀ ਛਾਪੇਮਾਰੀ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ (ਜ਼ਿਲ੍ਹਾ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ) ਵਿੱਚ 19 ਥਾਵਾਂ ‘ਤੇ ਕੀਤੀ ਗਈ ਹੈ ।
ਜਾਅਲੀ ਆਯੁਸ਼ਮਾਨ ਭਾਰਤ AB-PMJAY ਆਈਡੀ ਕਾਰਡ ਬਣਾਉਣ ਅਤੇ ਇਸ ਸਕੀਮ ਵਿੱਚ ਗੈਰ-ਕਾਨੂੰਨੀ ਢੰਗ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਵਿੱਚ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਛਾਪੇਮਾਰੀ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ (ਜ਼ਿਲ੍ਹਾ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ) ਵਿੱਚ 19 ਥਾਵਾਂ ‘ਤੇ ਕੀਤੀ ਗਈ ਹੈਹਿਮਾਚਲ ‘ਚ 3 ਨਿੱਜੀ ਹਸਪਤਾਲਾਂ ‘ਤੇ ਰੇਡ ਕੀਤੀ ਗਈ ਹੈ । ਬਾਂਕੇ ਬਿਹਾਰੀ ਹਸਪਤਾਲ, ਫੋਰਟਿਸ ਹਸਪਤਾਲ ਸਮੇਤ ਕਈ ਹਸਪਤਾਲਾਂ ‘ਚ ਛਾਪੇਮਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ। ਅਜਿਹੇ ਫਰਜ਼ੀ ਕਾਰਡਾਂ ‘ਤੇ ਕਈ ਮੈਡੀਕਲ ਬਿੱਲ ਬਣਾਏ ਗਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਅਤੇ ਜਨਤਾ ਦਾ ਨੁਕਸਾਨ ਹੋ ਰਿਹਾ ਹੈ।