Connect with us

National

ਡੋਡਾ ‘ਚ ਫ਼ੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 4 ਫ਼ੌਜੀ ਸ਼ਹੀਦ

Published

on

JAMMU KASHMIR : ਜੰਮੂ ਕਸ਼ਮੀਰ ਦੇ ਡੋਡਾ ‘ਚ ਫ਼ੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋ ਗਈ ਹੈ। ਮੁਠਭੇੜ ਦੌਰਾਨ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਮੁਠਭੇੜ ‘ਚ 4 ਫ਼ੌਜੀਆਂ ਦੀ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫ਼ੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਲਗਾਤਾਰ ਮੁਠਭੇੜ ਜਾਰੀ ਹੈ। ਮੁਠਭੇੜ ‘ਚ ਚਾਰ ਫ਼ੌਜੀ ਸ਼ਹੀਦ ਹੋ ਗਏ ਹਨ ਅਤੇ ਇੱਕ ਫ਼ੌਜੀ ਜਖ਼ਮੀ ਹੈ।

ਮੁਠਭੇੜ ਦੌਰਾਨ ਫ਼ੌਜੀਆਂ ਨੇ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। 34 ਦਿਨਾਂ ‘ਚ ਇਹ 5 ਮੁਠਭੇੜ ਹੋਈ ਹੈ। ਮੁਠਭੇੜ ਕਰਕੇ ਅੱਤਵਾਦੀਆਂ ਨੂੰ ਲੱਭਣ ਲਈ ਕਠੁਆ ਅਤੇ ਡੋਡਾ ਦਾ ਇਲਾਕਾ ਸੀਲ ਕਰ ਦਿੱਤਾ ਹੈ। ਅੱਤਵਾਦੀਆਂ ਨੂੰ ਲੱਭਣ ਲਈ ਨਾਕਾ ਲਗਾ ਕੇ ਤਲਾਸ਼ੀ ਕੀਤੀ ਜਾ ਰਹੀ ਹੈ।

ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ 15 ਜੁਲਾਈ ਦੀ ਸ਼ਾਮਨੂੰ ਡੋਡਾ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ।ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਜਵਾਬੀ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਭੱਜਣ ਲੱਗੇ। ਫਿਰ ਫੋਜੀਆਂ ਨੇ ਅੱਤਵਾਦੀ ਦਾ ਪਿੱਛਾ ਕੀਤਾ। ਸੰਘਣੇ ਜੰਗਲ ਹੋਣ ਕਾਰਨ ਅੱਤਵਾਦੀ ਸੁਰੱਖਿਆ ਬਲਾਂ ਨੂੰ ਚਕਮਾ ਦਿੰਦੇ ਰਹੇ। ਰਾਤ 9 ਵਜੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ਵਿੱਚ ਚਾਰ ਫ਼ੌਜੀ ਸ਼ਹੀਦ ਹੋ ਗਏ ਅਤੇ 1 ਫ਼ੌਜੀ ਗੰਭੀਰ ਜਖ਼ਮੀ ਹੈ | ਫਿਲਹਾਲ ਫੌਜ ਦੀ ਕਾਰਵਾਈ ਚੱਲ ਰਹੀ ਹੈ। ਅਤੇ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

34 ਦਿਨਾਂ ‘ਚ ਹਮਲੇ

34 ਦਿਨਾਂ ‘ਚ ਇਹ 5 ਮੁਠਭੇੜ ਹੋਈ ਹੈ। ਪਹਿਲੀ ਮੁਠਭੇੜ 9 ਜੁਲਾਈ ਨੂੰ ਹੋਈ ਸੀ| ਉਸ ਤੋਂ ਬਾਅਦ 26 ਜੂਨ ਨੂੰ ਹਮਲਾ ਹੋਇਆ ਸੀ ਫਿਰ 12 ਜੂਨ ਨੂੰ ਲਗਾਤਾਰ ਦੋ ਹਮਲੇ ਹੋਏ ਸੀ।