Uncategorized
ਨੀਲੀ ਪਰੀ LOOK ‘ਚ ਨਜ਼ਰ ਆਈ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ

AISHWARYA RAI : ਫਰਾਂਸ ‘ਚ ਹੋ ਰਹੇ ਕਾਨਸ ਫਿਲਮ ਫੈਸਟੀਵਲ ‘ਚ ਇਨ੍ਹੀਂ ਦਿਨੀਂ ਦੁਨੀਆ ਭਰ ਦੇ ਐਂਟਰਟੇਨਮੈਂਟ ਇੰਡਸਟਰੀਜ਼ ਦੀਆਂ ਮਸ਼ਹੂਰ ਹਸਤੀਆਂ ਆਪਣੇ ਲੁੱਕ ਨਾਲ ਸੁਰਖੀਆਂ ਬਟੋਰ ਰਹੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਸੁੰਦਰੀਆਂ ਕਾਨਸ ਵਿੱਚ ਵੀ ਆਪਣਾ ਜਾਦੂ ਬਿਖੇਰ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਸ਼ਵਰਿਆ ਰਾਏ ਬੱਚਨ ਆਪਣੇ ਕਾਨਸ ਲੁੱਕ ਨਾਲ ਸਾਰਿਆਂ ਨੂੰ ਟੱਕਰ ਦੇ ਰਹੀ ਹੈ।
ਕਾਨਸ ‘ਚ ਆਪਣੇ ਦੂਜੇ ਦਿਨ ਐਸ਼ਵਰਿਆ ਰਾਏ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਧੂਮ ਮਚਾ ਦਿੱਤੀ ਹੈ। ਐਸ਼ਵਰਿਆ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਜਿਸ ਨੇ ਵੀ ਉਸ ਨੂੰ ਦੇਖਿਆ ਉਸ ਤੋਂ ਅੱਖਾਂ ਨਹੀਂ ਹਟਾ ਸਕੀਆ।
ਨੀਲੇ ਰੰਗ ਦਾ ਪਹਿਨਿਆ ਸੀ ਆਊਟਫਿਟ..
ਅਦਾਕਾਰਾ ਨੇ ਆਪਣੀ ਦੂਜੀ ਦਿੱਖ ਵਿੱਚ ਫਾਲਗੁਨੀ ਸ਼ੇਨ ਪੀਕੌਕ ਦੁਆਰਾ ਸਿਲਵਰ ਅਤੇ ਨੀਲੇ ਰੰਗ ਦਾ ਗਾਊਨ ਪਾਇਆ ਸੀ।
ਐਸ਼ਵਰਿਆ ਦਾ ਨੀਲਾ ਚਮਕਦਾਰ ਗਾਊਨ ਬਾਡੀ ਹੇਠਾਂ ਤੋਂ ਫਿਸ਼ਕਟ ਸੀ ਤੇ ਇਹ ਪਿੱਛਿਓਂ ਕਾਫੀ ਲੰਬਾ ਸੀ ਤੇ ਇਸ ਦੀਆਂ ਬਾਹਵਾਂ ਵੀ ਇਸ ਦੇ ਸਟਾਈਨ ਕੋਸ਼ੈਂਟ ਦੀ ਯੂਐਸਪੀ ਸੀ|
ਐਸ਼ਵਰਿਆ ਦੇ ਗਾਊਨ ਨੂੰ ਫਲਫੀ ਟੱਚ ਦਿੱਤਾ ਗਿਆ ਸੀ ਅਤੇ ਇਸ ਦੇ ਲਈ ਇਸ ‘ਚ ਕਾਫੀ ਬਲਿੰਗ ਡਿਟੇਲਿੰਗ ਕੀਤੀ ਗਈ ਸੀ। ਗਾਊਨ ਦੀਆਂ ਸਲੀਵਜ਼ ਕਮਰ ਤੋਂ ਪਿੱਠ ਤੱਕ ਜੁੜੀਆਂ ਹੋਈਆਂ ਸਨ ਜੋ ਕਾਫੀ ਆਕਰਸ਼ਕ ਲੱਗ ਰਹੀਆਂ ਸਨ। ਅਜਿਹਾ ਲੱਗ ਰਿਹਾ ਸੀ ਕਿ ਐਸ਼ਵਰਿਆ ਰਾਏ ਨੀਲੇ ਰੰਗ ਦੀ ਪਰੀ ਹੈ ਤੇ ਉਸ ਦੇ ਪੰਖ ਵੀ ਹਨ।
ਐਸ਼ਵਰਿਆ ਆਪਣੇ ਬਲੂ-ਸਿਲਵਰ ਬਲਿੰਗੀ ਆਊਟਫਿਟ ‘ਚ ਕਾਫੀ ਸ਼ਾਹੀ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਆਪਣਾ ਅੰਦਾਜ਼ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡੀ।
ਬੋਲਡ ਮੇਕਅੱਪ….
ਐਸ਼ਵਰਿਆ ਨੇ ਆਪਣੇ ਬਲੂ-ਸਿਲਵਰ ਡਿਟੇਲਿੰਗ ਗਾਊਨ ਨਾਲ ਹੋਰ ਗਲੈਮ ਦਿਖਣ ਲਈ ਥੋੜ੍ਹਾ ਬੋਲਡ ਮੇਕਅੱਪ ਕੀਤਾ ਸੀ।
ਅਦਾਕਾਰਾ ਨੇ ਇਸ ਲੁੱਕ ਦੇ ਨਾਲ ਘੱਟ ਤੋਂ ਘੱਟ ਗਹਿਣੇ ਪਹਿਨੇ ਸਨ। ਐਸ਼ਵਰਿਆ ਨੇ ਡ੍ਰੌਪ ਈਅਰਰਿੰਗਸ ਅਤੇ ਬਰੇਸਲੇਟ ਦੇ ਨਾਲ ਰਿੰਗ ਪਹਿਨੀ ਸੀ।
ਐਸ਼ਵਰਿਆ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਰਹੇ ਹਨ। ਹਾਲਾਂਕਿ ਦੂਜੇ ਦਿਨ ਕੁਝ ਯੂਜ਼ਰਸ ਨੂੰ ਐਸ਼ਵਰਿਆ ਦਾ ਲੁੱਕ ਪਸੰਦ ਨਹੀਂ ਆਇਆ।