Connect with us

Entertainment

ਪੁਲਿਸ ਹਿਰਾਸਤ ‘ਚ ਮਸ਼ਹੂਰ ਯੂਟਿਊਬਰ, ਜਾਣੋ ਹੁਣ ਕਿਸ ਮਾਮਲੇ ‘ਚ ਫਸਿਆ ਬੌਬੀ ਕਟਾਰੀਆ ?

Published

on

DEEPIKA PADUKONE : ਮਸ਼ਹੂਰ ਯੂਟਿਊਬਰ ਬੌਬੀ ਕਟਾਰੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ‘ਤੇ ਮਨੁੱਖੀ ਤਸਕਰੀ ਦਾ ਇਲਜ਼ਾਮ ਲੱਗਿਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਫਤਿਹਪੁਰ ਨਿਵਾਸੀ ਅਰੁਣ ਕੁਮਾਰ ਤੇ ਧਨੌਲਾ ਦਾ ਰਹਿਣ ਵਾਲਾ ਮਨੀਸ਼ ਤੋਮਰ ਨੇ ਰਿਪੋਰਟ ਦਰਜ ਕਰਵਾਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਹੋਇਆ ਐੱਨ.ਆਈ.ਏ ਅਤੇ ਗੁਰੂਗ੍ਰਾਮ ਪੁਲਿਸ ਨੇ ਸੈਕਟਰ 109 ‘ਚ ਸਥਿਤ ਬੌਬੀ ਕਟਾਰੀਆ ਦੇ ਫਲੈਟ ਅਤੇ ਦਫ਼ਤਰ ‘ਚ ਰੇਡ ਮਾਰੀ ਅਤੇ ਉੱਥੋ ਸ਼ੱਕੀ ਕਾਗਜ਼ਾਤ ਅਤੇ ਨਗਦੀ ਬਰਾਮਦ ਕੀਤੀ।

ਸ਼ਿਕਾਇਤਕਰਤਾ ਦੇ ਮੁਤਾਬਕ ਬੌਬੀ ਕਟਾਰੀਆ ‘ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਸਟਾਗ੍ਰਾਮ ਦੇ ਰਾਹੀਂ ਫਸਾਉਣ ਦਾ ਇਲਜ਼ਾਮ ਹੈ। ਫਤੇਹਪੁਰ ਨਿਵਾਸੀ ਅਰੁਣ ਕੁਮਾਰ ਨੇ ਬਜਖੇੜਾ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਅਰੁਣ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਮਨੀਸ਼ ਤੋਮਰ ਬੇਰੁਜ਼ਗਾਰ ਸੀ। ਦੋਵਾਂ ਨੇ ਇੰਸਟਾਗ੍ਰਾਮ ਤੇ ਬੌਬੀ ਕਟਾਰੀਆਂ ਨੂੰ ਦੇਖਿਆ ਸੀ। ਉਸ ਦੇ ਯੂਟਿਊਬ ਚੈਨਲ ‘ਤੇ ਦੂਜੇ ਦੇਸ਼ ‘ਚ ਨੌਕਰੀ ਲਗਵਾਉਣ ਦੀ ਗੱਲ ਪਤਾ ਲੱਗੀ ਸੀ। ਮੋਬਾਇਲ ‘ਤੇ ਸੰਪਰਕ ਕੀਤਾ ਤਾਂ ਬੌਬੀ ਨੇ ਦੋਵਾਂ ਨੂੰ ਸੈਕਟਰ 109 ਕੰਸਟੈਂਟ ਵਨ ਮਾਲ ਸਥਿਤ ਦਫ਼ਤਰ ਵਿੱਚ ਬੁਲਾਇਆ, ਜਿੱਥੇ ਉਨ੍ਹਾਂ ਤੋਂ 2 ਹਜ਼ਾਰ ਰੁਪਏ ਦੀ ਰਜ਼ਿਸਟ੍ਰੇਸ਼ਨ ਫੀਸ ਲਈ ਅਤੇ ਯੂ.ਏ.ਈ ‘ਚ ਨੌਕਰੀ ਦੇਣ ਦਾ ਸੁਪਨਾ ਦਿਖਾਇਆ।

ਉਸ ਤੋਂ ਬਾਅਦ ਤਿੰਨ ਕਿਸ਼ਤਾਂ ਵਿੱਚ 3 ਲੱਖ 50 ਹਜ਼ਾਰ ਰੁਪਏ ਆਪਣੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰਵਾਇਆ। ਇਸ ਤੋਂ ਬਾਅਦ ਅਰੁਣ ਤੇ ਮਨੀਸ਼ ਦੋਵੇਂ ਇਕੱਠਿਆਂ ਨੂੰ ਲਾਓਸ (ਦੱਖਣੀ-ਪੂਰਬੀ ਏਸ਼ਿਆਈ ਦੇਸ਼) ਭੇਜਿਆ। ਲਾਓਸ ਦੇ ਏਅਰਪੋਰਟ ‘ਤੇ ਉਨ੍ਹਾਂ ਨੂੰ ਅਭੀ ਨਾਂ ਦਾ ਵਿਅਕਤੀ ਮਿਲਿਆ, ਜਿਸ ਨੇ ਖੁਦ ਨੂੰ ਬੌਬੀ ਦਾ ਦੋਸਤ ਅਤੇ ਪਾਕਿਸਤਾਨ ਦਾ ਏਜੰਟ ਦੱਸਿਆ। ਅਗਲੇ ਦਿਨ ਅਭੀ ਨੇ ਉਨ੍ਹਾਂ ਨੂੰ ਟ੍ਰੇਨ ਰਾਹੀ ਨਾਵਤੁਈ ਲੈ ਗਿਆ, ਜਿੱਥੇ ਅੰਕਿਤ ਸ਼ੌਕੀਨ ਅਤੇ ਨੀਤੀਸ਼ ਸ਼ਰਮਾ ਮਿਲੇ, ਦੋਵੇ ਇਕ ਬੇਨਾਮੀ ਚੀਨੀ ਕੰਪਨੀ ਵਿੱਚ ਲੈ ਗਏ ਅਤੇ ਉੱਥੋ ਦੋਵਾਂ ਨਾਲ ਕੁੱਟਮਾਰ ਕਰਕੇ ਪਾਸਪੋਰਟ ਖੋਹ ਲਏ। ਇਕ ਦਿਨ ਮੌਕਾ ਮਿਲਦਿਆਂ ਹੀ ਦੋਵੇਂ ਉੱਥੋ ਭੱਜ ਗਏ ਅਤੇ ਭਾਰਤ ਦੀ ਅੰਬੈਂਸੀ ਪਹੁੰਚੇ, ਜਿੱਥੇ ਉਨ੍ਹਾਂ ਨੇ ਬੌਬੀ ਕਟਾਰੀਆਂ ਅਤੇ ਉਸ ਦੇ ਗਿਰੋਹ ਦਾ ਪਰਦਾਫਾਸ਼ ਕੀਤਾ।

ਅਰੁਣ ਤੇ ਮਨੀਸ਼ ਨੇ ਦੱਸਿਆ ਕਿ ਇਕੱਲੇ ਅਸੀਂ ਹੀ ਨਹੀਂ ਸਗੋਂ 150 ਤੋਂ ਜਿਆਦਾ ਭਾਰਤੀ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੇ ਪਾਸਪੋਰਟ ਅਤੇ ਕਾਗਜ਼ਾਤ ਜ਼ਬਤ ਕਰ ਕੇ ਚਾਈਨਜ਼ ਕੰਪਨੀ ‘ਚ ਸਾਈਬਰ ਧੋਖਾਧੜੀ ਦੇ ਗੈਰ ਕਾਨੂੰਨੀ ਧੰਦੇ ਵਿੱਚ ਧੱਕ ਦਿੱਤਾ ਗਿਆ। ਉਨ੍ਹਾਂ ਨੂੰ ਕਾਫੀ ਤਸੀਹੇ ਵੀ ਦਿੱਤੇ ਜਾਂਦੇ ਹਨ। ਫਿਲਹਾਲ ਪੁਲਿਸ ਦੇ ਨਾਲ NIA ਵੀ ਬੌਬੀ ਕਟਾਰੀਆਂ ਅਤੇ ਉਸ ਦੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਜੁੱਟੀ ਹੋਈ ਹੈ।

ਦੱਸਣਯੋਗ ਹੈ ਕਿ ਬੌਬੀ ਕਟਾਰੀਆਂ ‘ਤੇ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬੌਬੀ ਕਾਫੀ ਵਿਵਾਦਾਂ ਵਿੱਚ ਘਿਰ ਚੁੱਕਿਆ ਹੈ। ਪਹਿਲਾਂ ਉਨ੍ਹਾਂ ਨੇ ਸ਼ਰਾਬ ਪੀ ਕੇ ਸੜਕ ਵਿਚਾਲੇ ਗੱਡੀਆਂ ਨੂੰ ਰੋਕ ਕੇ ਟ੍ਰੈਫਿਕ ਜਾਮ ਕੀਤਾ ਸੀ। ਇਕ ਵਾਰ ਬੌਬੀ ਜਹਾਜ਼ ਵਿੱਚ ਸਮੋਕਿੰਗ ਕਰਦੇ ਵੀ ਦਿਸੇ ਸਨ।