Uncategorized
FAN ਨੇ ਦਿਲਜੀਤ ਤੋਂ ਮੰਗਿਆ I-PHONE

13 ਅਕਤੂਬਰ 2023: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਜਿੰਨਾਂ ਵਧੀਆ ਗਾਉਂਦੇ ਹਨ, ਉਨ੍ਹਾਂ ਹੀ ਬੇਹਤਰੀਨ ਉਹ ਐਕਟਰ ਵੀ ਹਨ। ਦਿਲਜੀਤ ਇਸ ਸਾਲ ਆਪਣੀ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ। ਉਹ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ।
ਦਿਲਜੀਤ ਉਨ੍ਹਾਂ ਸੈਲੇਬਸ ਵਿੱਚੋਂ ਇੱਕ ਹਨ, ਜੋ ਆਪਣੇ ਫੈਨਜ਼ ਦੇ ਨਾਲ ਦਿਲੋਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸਮੇਂ ਸਮੇਂ ‘ਤੇ ਲਾਈਵ ਹੋ ਕੇ ਗੱਲਬਾਤ ਕਰਦੇ ਰਹਿੰਦੇ ਹਨ। ਪਰ ਕਈ ਵਾਰ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕਲਾਕਾਰਾਂ ਸਾਹਮਣੇ ਅਜਿਹੀਆਂ ਡਿਮਾਂਡਜ਼ ਰੱਖ ਦਿੰਦੇ ਹਨ ਜੋ ਕਿ ਅਜੀਬ ਤੇ ਹਾਸੋਹੀਣੀਆਂ ਹੁੰਦੀਆਂ ਹਨ।
ਅਜਿਹਾ ਹੀ ਕੁੱਝ ਦਿਲਜੀਤ ਦੋਸਾਂਝ ਦੇ ਨਾਲ ਹੋਇਆ, ਜਦੋਂ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਇੱਕ ਪ੍ਰਸ਼ੰਸਕ ਨੇ ਦੋਸਾਂਝਵਾਲਾ ਤੋਂ ਆਈਫੋਨ ਮੰਗ ਲਿਆ। ਅਜਿਹਾ ਦਿਲਜੀਤ ਨਾਲ ਕਈ ਵਾਰ ਹੋ ਚੁੱਕਿਆ ਹੈ, ਜਿਸ ਦੀਆਂ ਵੀਡੀਓਜ਼ ਵੀ ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।
ਇੱਕ ਫੈਨ ਨੇ ਦਿਲਜੀਤ ਨੂੰ ਕਿਹਾ ‘ਮੈਨੂੰ ਆਈਫੋਨ ਲੈ ਦਿਓ।’ ਅੱਗੋਂ ਜਿਵੇਂ ਦਿਲਜੀਤ ਨੇ ਰਿਐਕਟ ਕੀਤਾ, ਉਸ ਨੂੰ ਦੇਖ ਕੇ ਹਾਸਾ ਰੋਕ ਪਾਉਣਾ ਮੁਸ਼ਕਲ ਹੈ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇਸ ਸਾਲ ਨਿਮਰਤ ਖਹਿਰਾ ਦੇ ਨਾਲ ਫਿਲਮ ‘ਜੋੜੀ’ ‘ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਐਲਬਮ ‘ਗੋਸਟ’ ਵੀ ਸਤੰਬਰ ਮਹੀਨੇ ‘ਚ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਦਿਲਜੀਤ ਨੇ ਆਪਣੀ ਨਵੀਂ ਫਿਲਮ ‘ਰੰਨਾਂ ‘ਚ ਧੰਨਾਂ’ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਫਿਲਮ ‘ਚ ਦਿਲਜੀਤ ਦੀ ਜੋੜੀ ਫਿਰ ਤੋਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਨਜ਼ਰ ਆਉਣ ਵਾਲੀ ਹੈ।