Punjab
ਫ਼ਰੀਦਕੋਟ: ਨੌਵੀਂ ਕਲਾਸ ਦੇ ਬੱਚੇ ਨੂੰ ਬੇਹੋਸ਼ ਤੇ ਜਖਮੀ ਹਾਲਾਤ ‘ਚ ਪਹੁੰਚਾਇਆ ਹਸਪਤਾਲ, ਜਾਣੋ ਵੇਰਵਾ

23 ਨਵੰਬਰ 2023: ਫਰੀਦਕੋਟ ਦੇ ਕਸਬਾ ਕੋਟਕਪੂਰੇ ਦੇ ਪ੍ਰਤਾਪ ਨਗਰ ਸਥਿਤ ਦਸ਼ਮੇਸ਼ ਸਕੂਲ ਦੇ ਨੌਵੀਂ ਕਲਾਸ ਦੇ ਲੜਕੇ ਨੂੰ ਸਕੂਲ ਦੇ ਨਾਲ ਲੱਗਦੀ ਸੜਕ ਤੋਂ ਬੇਹੋਸ਼ ਅਤੇ ਜਖਮੀ ਹਾਲਤ ਵਿੱਚ ਪਾਇਆ ਗਿਆ| ਜਿਸ ਤੋਂ ਬਾਅਦ ਲੜਕੇ ਨੂੰ ਆਸ- ਪਾਸ ਦੇ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।
ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਸਾਨੂੰ ਕਾਲ ਆਈ ਕਿ ਤੁਹਾਡਾ ਬੱਚਾ ਬਾਹਰ ਜਖਮੀ ਹਾਲਤ ਵਿੱਚ ਪਿਆ ਹੋਇਆ ਹੈ। ਜਿਸ ਦੀ ਹਸਪਤਾਲ ਵਿੱਚ ਸਰਜਰੀ ਚੱਲ ਰਹੀ ਹੈ।
ਉੱਥੇ ਹੀ ਡਾਕਟਰ ਦਾ ਕਹਿਣਾ ਕਿ ਬੱਚੇ ਦੇ ਪੱਟ ਤੇ ਜਵਾੜੇ ਤੇ ਸੱਟਾਂ ਲੱਗੀਆਂ ਹਨ ਜਿਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਬੱਚੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਜੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਡਾਕਟਰ ਵੱਲੋਂ ਕਿਹਾ ਗਿਆ ਕਿ ਬੱਚਾ ਖਤਰੇ ਤੋਂ ਬਾਹਰ ਹੈ।