Connect with us

India

ਕਿਸਾਨ ਕਮਾ ਰਿਹਾ ਚੰਗਾ ਮੁਨਾਫ਼ਾ, ਜਾਹਿਰ ਕੀਤੀ ਸਰਕਾਰ ਖ਼ਿਲਾਫ਼ ਨਿਰਾਸ਼ਾ

Published

on

ਤਲਵੰਡੀ ਸਾਬੋ, 06 ਮਾਰਚ (ਮਨੀਸ਼ ਗਰਗ): ਪੰਜਾਬ ਅੰਦਰ ਖੇਤੀ ਕਿਸਾਨਾਂ ਲਈ ਜਿੱਥੇ ਘਾਟੇ ਦਾ ਸੋਦਾ ਸਾਬਤ ਹੋ ਰਹੀ ਹੈ ਪਰ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰਪਾਖਰ ਦਾ ਇੱਕ ਕਿਸਾਨ ਆਲੂ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ,ਭਾਵੇ ਕਿ ਕਿਸਾਨ ਕੋਲ 12 ਏਕੜ ਜਮੀਨ ਹੈ, ਪਰ ਉਹ 12 ਏਕੜ ਠੇਕੇ ਤੇ ਜਮੀਨ ਲੈ ਕੇ ਆਲੂ ਦੀ ਕਾਸਤ ਕਰਦਾ ਹੈ, ਤੇ ਇਸ ਤੋ ਇਲਾਵਾ ਕੁੱਲ 100 ਏਕੜ ਜਮੀਨ ਠੇਕੇ ਤੇ ਲੈ ਕੇ ਸਬਜੀਆਂ ਅਤੇ ਹੋਰ ਫਸਲਾਂ ਵੀ ਲਗਾਉਦਾ ਹੈ।

ਕਿਸਾਨ ਆਲੂ ਨੂੰ ਵੇਚਦਾ ਨਹੀ ਸਗੋ ਉਸ ਨੂੰ ਸਟੋਰ ਕਰਕੇ ਆਉਣ ਵਾਲੇ ਸਮੇ ਵਿੱਚ ਮਹਿੰਗੇ ਭਾਅ ਤੇ ਵੇਚਦਾ ਹੈ। ਕਿਸਾਨ ਮੁਤਾਬਕ ਇਸ ਵਾਰ ਆਲੂ ਦੀ ਫਸਲ ਦਾ ਚੰਗਾ ਮੁੱਲ ਅਤੇ ਝਾੜ ਹੋਣ ਕਰਕੇ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ।

ਕਿਸਾਨ ਨੇ ਦੱਸਿਆ ਕਿ ਕਈ ਵਾਰ ਆਲੂ ਦੀ ਫਸਲ ਨੂੰ ਵੇਚਣ ਵਿੱਚ ਮੁਸ਼ਕਲ ਆਉਂਦੀ ਹੈ ਪਰ ਸਰਕਾਰ ਵੱਲੋ ਕੋਈ ਮਦਦ ਨਹੀਂ ਮਿਲਦੀ। ਕਿਸਾਨ ਨੇ ਸਰਕਾਰ ਤੋ ਨਿਰਾਸਾ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋ ਕੱਢ ਕੇ ਖੇਤੀ ਵਿਭਿੰਨਤਾ ਅਪਣਾਉੇਣ ਲਈ ਉਤਸਾਹਤ ਤਾਂ ਕਰਦੀ ਹੈ ਪਰ ਕਿਸਾਨਾਂ ਦੀ ਕੋਈ ਮਦਦ ਨਹੀ ਕਰਦੀਉ, ਜੇ ਸਰਕਾਰ ਖੇਤੀ ਵਿਭਿੰਨਤਾ ਆਪਣਾਉਣ ਵਾਲਿਆਂ ਦੀ ਮਦਦ ਕਰੇ ਤਾਂ ਕਿਸਾਨ ਵੱਡੀ ਪੱਧਰ ਤੇ ਹੋਰ ਫਸਲਾਂ ਸਬਜੀਆਂ ਦੀ ਕਾਸਤ ਕਰ ਸਕਦੇ ਹਨ