Ludhiana
ਮੰਡੀਆਂ ‘ਚ ਕਣਕ ਦੀ ਰਸਮੀ ਖ਼ਰੀਦ ਦੀ ਸ਼ੁਰੂਆਤ ਪਰ ਮੰਡੀਆਂ ਖਾਲੀ, ਕਿਸਾਨਾਂ ਨੂੰ ਨਹੀਂ ਮਿਲੇ ਪਾਸ ਆੜ੍ਹਤੀ ਵੀ ਪ੍ਰੇਸ਼ਾਨ

ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਪੰਦਰਾਂ ਅਪਰੈਲ ਯਾਨੀ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਮੰਡੀਆਂ ਚ ਕਰ ਦਿੱਤੀ ਜਾਵੇਗੀ ਅਤੇ ਪਾਸ ਰਾਹੀਂ ਕਿਸਾਨਾਂ ਨੂੰ ਮੰਡੀਆਂ ਚ ਸੱਦਿਆ ਜਾਵੇਗਾ ਪਰ ਸਾਡੀ ਟੀਮ ਵੱਲੋਂ ਜਦੋਂ ਮੰਡੀਆਂ ਦਾ ਅੱਜ ਦੌਰਾ ਕੀਤਾ ਗਿਆ ਤਾਂ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਨੂੰ ਹਾਲੇ ਤੱਕ ਪਾਸ ਜਾਰੀ ਨਹੀਂ ਹੋਏ। ਉਹ ਕਿਸਾਨਾਂ ਦੇ ਪਾਸ ਕੀ ਬਣਾਉਣਗੇ, ਆੜ੍ਹਤੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਪਾਸ ਜਾਰੀ ਨਹੀਂ ਹੋਏ, ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦਾ ਵੀ ਕਰੋੜਾਂ ਰੁਪਏ ਦਾ ਬਕਾਇਆ ਹੈ ਜੋ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ।

ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਕੋਈ ਪਾਸ ਲੈ ਕੇ ਕਣਕ ਵੇਚਣ ਕਿਸਾਨ ਤਾਂ ਨਹੀਂ ਪਹੁੰਚਿਆ ਪਰ ਇੱਕ ਕਿਸਾਨ ਜ਼ਰੂਰ ਬਿਨਾਂ ਪਾਸ ਤੋਂ ਹੀ ਗੁਰਦੁਆਰਾ ਸਾਹਿਬ ਦੀ ਕਣਕ ਲੈ ਕੇ ਮੰਡੀ ਚ ਪਹੁੰਚ ਗਿਆ ਅਤੇ ਉਨ੍ਹਾਂ ਕਿਹਾ ਕਿ ਉਸ ਨੂੰ ਰਸਤੇ ਵਿੱਚ ਵੀ ਕਿਤੇ ਨਹੀਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਮੰਡੀ ਚ ਪ੍ਰਬੰਧ ਤਾਂ ਪੂਰੇ ਨੇ ਪਰ ਹਾਲੇ ਤੱਕ ਖਰੀਦ ਸ਼ੁਰੂ ਨਹੀਂ ਹੋਈ। ਕਿਸਾਨਾਂ ਨੇ ਕਿਹਾ ਮੰਡੀਆਂ ਚ ਜੋ ਪ੍ਰਬੰਧ ਨੇ ਉਹ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਹੀ ਕੀਤੇ ਗਏ ਹਨ। ਮੰਡੀ ਬੋਰਡ ਵੱਲੋਂ ਨਾ ਤਾਂ ਕੋਈ ਅਫਸਰ ਫਿਲਹਾਲ ਮੌਕੇ ਤੇ ਪਹੁੰਚਿਆ ਹੈ ਅਤੇ ਨਾ ਹੀ ਕੋਈ ਮੰਡੀਆਂ ਚ ਵਿਸ਼ੇਸ਼ ਪ੍ਰਬੰਧ ਹਨ। ਉਧਰ ਦਾਣਾ ਮੰਡੀ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਆਰਟ ਸਰਕਾਰ ਨਹੀਂ ਦੇਵੇਗੀ ਤਾਂ ਉਹ ਮੰਡੀਆਂ ਚ ਕਣਕ ਦੀ ਖਰੀਦ ਨਹੀਂ ਕਰਵਾਉਣਗੇ।

ਦੂਜੇ ਪਾਸੇ ਸਰਕਾਰ ਵੱਲੋਂ ਮੰਡੀ ਚ ਵਿਸ਼ੇਸ਼ ਤੌਰ ਤੇ ਪੁਲਿਸ ਮੁਲਾਜ਼ਮਾਂ ਨੂੰ ਵੇਦਨਾ ਕੀਤਾ ਗਿਆ ਹੈ ਕਿ ਕਰੋਨਾ ਵਾਰਿਸ ਨੂੰ ਲੈ ਕੇ ਮੰਡੀ ਵਿੱਚ ਕੰਮ ਦੌਰਾਨ ਸੋਸ਼ਲ ਡਿਸਤਟੇੈਸਿੰਗ ਦਾ ਧਿਆਨ ਰੱਖਣ। ਕੇ.ਏ.ਐੱਸ.ਆਈ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਇੱਥੇ ਤੈਨਾਤੀ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਨੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਅਤੇ ਲਗਾਤਾਰ ਮਾਸਕ ਅਤੇ ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।

ਸੋ ਇੱਕ ਪਾਸੇ ਦਾ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਪਰ ਆੜ੍ਹਤੀਆਂ ਦੇ ਹਾਲੇ ਤੱਕ ਪਾਸ ਨਹੀਂ ਬਣੇ ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ ਅਤੇ ਉਹ ਫਸਲ ਮੰਡੀ ਚ ਲਿਆ ਕੇ ਵੇਚਣਾ ਚਾਹੁੰਦੇ ਨੇ ਪਰ ਪ੍ਰਬੰਧ ਮੁਕੰਮਲ ਨਾ ਹੋਣ ਕਰਕੇ ਅਤੇ ਗੇਟ ਪਾਸ ਬਣਨ ਨਾ ਹੋਣ ਕਰਕੇ ਖਰੀਦ ਵਿੱਚ ਦੇਰੀ ਹੋ ਰਹੀ ਹੈ।