Punjab
ਕਿਸਾਨਾਂ ਵੱਲੋ ਤੇਲ ਦੀ ਵਧੀਆਂ ਕੀਮਤਾਂ ਤੇ ਪੁਲਿਸ ਧੱਕੇਸ਼ਾਹੀਆਂ ਖ਼ਿਲਾਫ਼ ਧਰਨਾ ਪ੍ਰਦਰਸ਼ਨ
ਤਰਨ ਤਾਰਨ, 01 ਜੁਲਾਈ (ਪਾਵਨ ਸ਼ਰਮਾ): ਤਰਨ ਤਾਰਨ ਵਿਖੇ ਕਿਸਾਨਾਂ ਵੱਲੋ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਵਧੀਆਂ ਤੇਲ ਦੀਆਂ ਕੀਮਤਾਂ ਅਤੇ ਇੱਕ ਦੇਸ਼ ਇੱਕ ਮੰਡੀ ਅਤੇ ਪੁਲਿਸ ਦੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰਦਿਆਂ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭਰੀ ਗਰਮੀ ਵਿੱਚ ਬੈਠ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ ਨਾਰੇਬਾਜੀ ਕਰਕੇ ਧਰਨਾ ਦਿੱਤਾ ਗਿਆਂ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਵੱਲੋ ਆਪਣੀ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਨੇ ਜਦ ਕਿ ਸਾਡੇ ਦੇਸ਼ ਵਿੱਚ ਤੇਲ ਕੰਪਨੀਆਂ ਵੱਲੋ ਮੁਨਾਫੇ ਦੇ ਲਾਲਚ ਵਿੱਚ ਤੇਲ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਜੋ ਕਿ ਨਾ ਸਹਿਣ ਯੋਗ ਕਦਮ ਹੈ। ਕਿਸਾਨ ਕੇਂਦਰ ਸਰਕਾਰ ਵਿੱਚ ਇੱਕ ਮੰਡੀ ਤੇ ਨਵੇ ਲਿਆਂਦੇ ਜਾ ਰਹੇ ਬਿਜਲੀ ਬਿੱਲ ਦਾ ਵਿਰੋਧ ਕਰਦੇ ਹਨ ਸਭਰਾ ਨੇ ਕਿਹਾ ਇਸਦੇ ਨਾਲ ਹੀ ਪੁਲਿਸ ਜਿਆਦਤੀਆਂ ਖਿਲਾਫ ਵੀ ਆਪਣਾ ਵਿਰੌਧ ਕਰ ਰਹੇ ਹਨ। ਪੁਲਿਸ ਵੱਲੋ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਜੋ ਕਿ ਕਿਸਾਨ ਕਦੇ ਵੀ ਸਹਿਣ ਨਹੀ ਕਰਨਗੇ।