Governance
ਸਰਕਾਰ ਦੇ ਲਾਰਿਆਂ ਤੋਂ ਤੰਗ ਕਿਸਾਨਾਂ ਦਾ ਪ੍ਰਦਰਸ਼ਨ

ਪਠਾਨਕੋਟ, 05 ਮਾਰਚ (ਮੁਕੇਸ਼ ਸੈਣੀ): ਪਠਾਨਕੋਟ ਦੇ ਰਣਜੀਤ ਸਾਗਰ ਡੈਮ ਅਤੇ ਬੇਰਾਜ ਡੈਮ ‘ਚ ਕਿਸਾਨਾਂ ਦੀ ਜਮੀਨ ਆਈ। ਜਮੀਨ ਐਕਵਾਇਰ ਕਰਨ ਤੋਂ ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨ ਡੈਮ ‘ਚ ਆਏਗੀ ਉਹਨਾਂ ਨੂੰ ਡੈਮ ‘ਚ ਨੌਕਰੀ ਦਿੱਤੀ ਜਾਏਗੀ।

ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਕਿਸਾਨਾਂ ਦੇ ਹੱਥ ਨਾ ਜ਼ਮੀਨ ਲੱਗੀ ਤੇ ਨਾ ਹੀ ਸਰਕਾਰੀ ਨੌਕਰੀ ਆਪਣਾ ਹੱਕ ਲੈਣ ਲਈ ਕਿਸਾਨਾਂ ਸਰਕਾਰੇ ਦਰਬਾਰੇ ਧੱਕੇ ਖਾ ਰਹੇ ਹਨ। ਕਿਧਰੇ ਕੋਈ ਵੀ ਸੁਣਵਾਈ ਨਾ ਹੋਣ ਤੋਂ ਬਾਅਦ ਇਕੱਠੇ ਹੋ ਪਠਨਾਕੋਟ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।

ਕਿਸਾਨਾਂ ਨੇ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਕਿ ਜੇ ਹੁਣ ਵੀ ਕੋਈ ਹੱਲ ਨਾ ਹੋਇਆ ਤਾਂ ਉਹ ਇੱਥੇ ਹੀ ਆਤਮਹੱਤਿਆ ਕਰਨਗੇ।