Uncategorized
ਫੈਮਿਨਾ ਸਿਮ ਗਰੈਂਡ ਇੰਡੀਆ ਜੇਤੂ ਮਨਿਕਾ ਸ਼ੀਓਕੰਦ ਚੰਡੀਗੜ੍ਹ ਸੈਕਟਰ -7 ਆਪਣੇ ਸਕੂਲ ਪਹੁੰਚ ਕੇ ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਫੈਮਿਨਾ ਸਿਮ ਗਰੈਂਡ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਮਨਿਕਾ ਸ਼ੀਓਕੰਦ ਬੁੱਧਵਾਰ ਸਵੇਰੇ ਚੰਡੀਗੜ੍ਹ ਸੈਕਟਰ-7 ਸਥਿਤ ਕੇਬੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਪਹੁੰਚੀ। ਇਸ ਸਕੂਲ ਤੋਂ ਮਨਿਕਾ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਇਸ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਸਕੂਲ ਆਉਣ ਦੀ ਯੋਜਨਾ ਬਣਾਈ ਸੀ।
ਇਸ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ’ਚ ਪਹੁੰਚੀ, ਜਿੱਥੇ ਉਨ੍ਹਾਂ ਨੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਕੂਲ ਪਹੁੰਚੀ ਮਨਿਕਾ ਨੇ ਪਿ੍ਰੰਸੀਪਲ ਪੂਜਾ ਪ੍ਰਕਾਸ਼ ਤੇ ਸਕੂਲ ਸਟਾਫ ਦੇ ਨਾਲ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਬਚਪਨ ਦੀਆਂ ਸ਼ਰਾਰਤਾਂ ਨੂੰ ਵੀ ਯਾਦ ਕੀਤਾ। ਮਨਿਕਾ ਨੇ ਕਿਹਾ ਸਕੂਲ ਆਉਂਦੇ ਸਮੇਂ ਘਰ ਦਾ ਡਰ ਹੁੰਦਾ ਸੀ ਪਰ ਸਕੂਲ ਗੇਟ ਦੇ ਅੰਦਰ ਪਹੁੰਚਦੇ ਹੀ ਦੋਸਤਾਂ ਨਾਲ ਡਰ ਖ਼ਤਮ ਹੋ ਜਾਂਦਾ ਸੀ।
ਸਕੂਲ ’ਚ ਕਾਫੀ ਮਸਤੀ ਕੀਤੀ ਹੈ ਤੇ ਅਧਿਆਪਕਾਂ ਦੀ ਡਾਂਟ ਵੀ ਸੁਣੀ ਹੈ ਜੋ ਕਿ ਅੱਜ ਤਕ ਯਾਦ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਪੁਰਾਣੇ ਅਧਿਆਪਕਾਂ ਦੇ ਨਾਂ ਦੱਸਦੇ ਹੋਏ ਯਾਦ ਕਰਦੇ ਹੋਏ ਦੱਸਿਆ ਕਿ ਅਧਿਆਪਕ ਹਮੇਸ਼ਾ ਸਕੂਲ ਤੋਂ ਕੱਢ ਦੇਣ ਦੀ ਧਮਕੀ ਦੇ ਕੇ ਸ਼ਰਾਰਤ ਕਰਨ ਤੋਂ ਰੋਕਦੇ ਸਨ।