National
FESTIVAL HOLIDAYS: ਸਰਕਾਰ ਨੇ ਦੁਰਗਾ ਪੂਜਾ ਦੇ ਮੌਕੇ ‘ਤੇ ਸਕੂਲਾਂ ‘ਚ 10 ਦਿਨਾਂ ਦੀ ਛੁੱਟੀਆਂ ਦਾ ਕੀਤਾ ਐਲਾਨ
15ਅਕਤੂਬਰ 2023: ਦੁਰਗਾ ਪੂਜਾ ਦੇ ਮੌਕੇ ‘ਤੇ ਸਰਕਾਰ ਦੇ ਵਲੋਂ ਸਕੂਲਾਂ ‘ਚ 10 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਓਡੀਸ਼ਾ ਸਰਕਾਰ ਨੇ ਦੁਰਗਾ ਪੂਜਾ ਦੇ ਮੌਕੇ ‘ਤੇ 20 ਅਕਤੂਬਰ ਤੋਂ ਸਕੂਲਾਂ ‘ਚ 10 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਇਕ ਨੋਟੀਫਿਕੇਸ਼ਨ ‘ਚ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਸਕੂਲ 29 ਅਕਤੂਬਰ ਤੱਕ ਬੰਦ ਰਹਿਣਗੇ।
ਨੋਟੀਫਿਕੇਸ਼ਨ ਵਿੱਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਪੂਜਾ ਦੀਆਂ ਛੁੱਟੀਆਂ ਸਬੰਧੀ ਸਕੂਲ ਅਧਿਕਾਰੀਆਂ ਨੂੰ ਹਦਾਇਤਾਂ ਦੇਣ। ਸਰਕਾਰ ਨੇ 14 ਅਕਤੂਬਰ ਨੂੰ ਮਹਾਲਿਆ ਦੇ ਮੌਕੇ ‘ਤੇ ਵੀ ਛੁੱਟੀ ਦਾ ਐਲਾਨ ਕੀਤਾ ਹੈ, ਜੋ ਕਿ ਪਿਤ੍ਰੂ ਪੱਖ ਦੀ ਸਮਾਪਤੀ ਨੂੰ ਦਰਸਾਉਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਦੁਰਗਾ ਪੂਜਾ ਭਾਰਤ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਵਿਸ਼ੇਸ਼ ਤੌਰ ‘ਤੇ ਬੰਗਾਲੀ, ਅਸਾਮੀ ਅਤੇ ਉੜੀਆ ਹਿੰਦੂ ਸਮਾਜ ਵਿੱਚ ਮਨਾਇਆ ਜਾਂਦਾ ਹੈ। ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਪੰਜਾਬ, ਕਸ਼ਮੀਰ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਰਾਜਾਂ ਵਿੱਚ ਵੀ ਦੁਰਗਾ ਪੂਜਾ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਮੌਕੇ ਕੁਝ ਸਕੂਲਾਂ ਵਿੱਚ 19 ਤੋਂ 24 ਅਕਤੂਬਰ 2023 ਤੱਕ ਛੁੱਟੀਆਂ ਹੋ ਸਕਦੀਆਂ ਹਨ।
ਇਸ ਦੇ ਨਾਲ ਹੀ ਛੱਤੀਸਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ ਇਸ ਮਹੀਨੇ ਤਿਉਹਾਰਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। 23 ਅਕਤੂਬਰ ਤੋਂ 28 ਅਕਤੂਬਰ ਤੱਕ ਦੁਸਹਿਰੇ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ ਨਵੰਬਰ ‘ਚ ਦੀਵਾਲੀ ‘ਤੇ 11 ਤੋਂ 16 ਨਵੰਬਰ ਤੱਕ ਛੁੱਟੀ ਰਹੇਗੀ।
ਅਕਤੂਬਰ 2023 ਵਿੱਚ ਛੁੱਟੀਆਂ ਦੀ ਸੂਚੀ
1 ਅਕਤੂਬਰ 2023- ਐਤਵਾਰ
2 ਅਕਤੂਬਰ 2023- ਗਾਂਧੀ ਜਯੰਤੀ
8 ਅਕਤੂਬਰ 2023- ਦੂਜਾ ਐਤਵਾਰ
14 ਅਕਤੂਬਰ 2023- ਦੂਜਾ ਸ਼ਨੀਵਾਰ (ਇਸ ਦਿਨ ਕੁਝ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ)
15 ਅਕਤੂਬਰ 2023- ਤੀਜਾ ਐਤਵਾਰ
22 ਅਕਤੂਬਰ 2023- ਚੌਥਾ ਐਤਵਾਰ
24 ਅਕਤੂਬਰ 2023- ਦੁਸਹਿਰਾ, ਦੁਰਗਾ ਵਿਸਰਜਨ
28 ਅਕਤੂਬਰ 2023- ਸ਼ਰਦ ਪੂਰਨਿਮਾ, ਚੌਥਾ ਸ਼ਨੀਵਾਰ
29 ਅਕਤੂਬਰ 2023- ਪੰਜਵਾਂ ਐਤਵਾਰ