Connect with us

Uncategorized

ਚੰਡੀਗੜ੍ਹ ‘ਚ ਜਾਣੋ ਕਿਵੇਂ ਚੋਰਾ ਨੇ ਇਕ ਜਵੈਲਰੀ ਸ਼ਾਪ ‘ਚ ਕੀਤੀ ਲੁਟ

Published

on

chandigarh robbery

ਚੰਡੀਗੜ੍ਹ ਸੈਕਟਰ-23 ਵਿੱਚ ਸਥਿਤ ਇਕ ਸੋਨੇ ‘ਤੇ ਹੀਰਿਆਂ ਦੀ ਜਵੈਲਰੀ ਓਕੇ ‘ਚ ਇਕ ਕਾਰੀਗਰ ਸਾਢੇ ਤਿੰਨ ਕਿਲੋ ਸੋਨਾ ਤੇ 4 ਲੱਖ ਰੁਪਏ ਨਕਦ ਲੈ ਕੇ ਫ਼ਰਾਰ ਹੋ ਗਿਆ। ਇੱਥੋਂ ਕਾਰੀਗਰ ਕਰੀਬ ਡੇਢ ਕਰੋੜ ਰੁਪਏ ਸੋਨਾ ਸਮੇਤ ਨਕਦੀ ਲੈ ਕੇ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਣਕਾਰੀ ਉਸ ਸਮੇਂ ਲੱਗੀ ਜਦੋ ਬਾਕੀ ਕਾਰੀਗਰ ਸਵੇਰੇ ਉੱਠੇ ਤਾਂ ਉਨ੍ਹਾਂ ਦਾ ਸਾਥੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕਾ ਸੀ। ਇਸ ਸੰਬੰਧੀ ਕਾਰੀਗਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਆਕਾਸ਼ ਦਾ ਜਨਮਦਿਨ ਸੀ ਇਸ ਕਰਕੇ ਉਸ ਨੇ ਪਾਰਟੀ ਕੀਤੀ ਅਤੇ ਸ਼ਰਾਬ ਪਿਲਾਈ ਜਦਕਿ ਜੋ ਸ਼ਰਾਬ ਨਹੀਂ ਪੀਂਦੇ ਸਨ ਉਨ੍ਹਾਂ ਨੂੰ ਡਰਿੰਕ ਦੇ ਵਿਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਪਿਲਾ ਦਿੱਤੀਆਂ । ਕਾਰੀਗਰਾਂ ਅਨੁਸਾਰ ਆਕਾਸ਼ ਨੇ ਸਾਰੇ ਸੀਸੀਟੀਵੀ ਬੰਦ ਕਰ ਦਿੱਤੇ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ। ਇਸ ਮਾਮਲੇ ‘ਚ ਪੁਲੀਸ ਆਕਾਸ਼ ਦੇ ਸਾਰੇ ਹੀ ਜਾਣਕਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਡੇਢ ਕਰੋੜ ਰੁਪਏ ਦੀ ਚੋਰੀ ਕਰਨ ਵਾਲੇ ਆਕਾਸ਼ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।