Uncategorized
ਜਾਣੋ ਕਿਉਂ ਇਕ ਦਿਨ ਦੀ ਧੀ ਨੂੰ ਕਲਯੁਗੀ ਮਾਂ ਨੇ ਬਿਨਾਂ ਕੱਪੜਿਆਂ ਧੁੱਪੇ ਗਲੀ ‘ਚ ਸੁੱਟਿਆ

ਇਹ ਕੁੜੀਆਂ ਦੇ ਪੈਦਾ ਹੋਣ ਤੇ ਦੁਖੀ ਹੋਣਾ ਤੇ ਉਨ੍ਹਾਂ ਦੇ ਜਨਮ ਲੈਂਦੇ ਹੀ ਉਨ੍ਹਾਂ ਨੂੰ ਮਾਰ ਦੇਣ ਦੀ ਪ੍ਰਥਾ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਇਸ ਤਰ੍ਹਾਂ ਹੀ ਬਠਿੰਡਾ ਤੋਂ ਇਕ ਦੁਖ ਤੇ ਇਨਸਾਨਿਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅੱਜ ‘ਜੱਲਾਦ’ ਮਾਪਿਆਂ ਨੇ ਆਪਣੀ ਇਕ ਦਿਨ ਦੀ ਧੀ ਨੂੰ ਬਿਨਾਂ ਕੱਪੜਿਆਂ ਹੀ ਗਲੀ ਵਿਚ ਸੁੱਟ ਦਿੱਤਾ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਦੁਪਹਿਰ ਸਮੇਂ ਧੋਬੀਆਣਾ ਬਸਤੀ ਦੀ ਗਲੀ ਨੰ. 4 ’ਚ ਇਕ ਨਵਜੰਮੀ ਬੱਚੀ ਗਲੀ ਵਿਚਕਾਰ ਸੁੱਟੀ ਪਈ ਸੀ, ਜਿਸ ਦੇ ਸ਼ਰੀਰ ’ਤੇ ਵੀ ਕੋਈ ਕੱਪੜਾ ਨਹੀਂ ਸੀ। ਇਥੋਂ ਲੰਘ ਰਹੇ ਵੀਰਬਲ ਦਾਸ ਨਾਮਕ ਵਿਅਕਤੀ ਨੇ ਉਸ ਨੂੰ ਚੁੱਕ ਕੇ ਸੰਭਾਲਿਆ। ਪਹਿਲਾਂ ਉਸ ਨੇ ਸਰਕਾਰੀ ਅਧਿਕਾਰੀਆਂ ਤੇ ਹੋਰ ਪਾਸੇ ਫੋਨ ਕੀਤਾ ਕਿ ਬੱਚੀ ਨੂੰ ਸੰਭਾਲਿਆ ਜਾਵੇ। ਪਰ ਜਦੋਂ ਸਰਕਾਰੀ ਅਧਿਕਾਰੀਆਂ ਤੋਂ ਕੋਈ ਵੀ ਸਹਾਰਾ ਨਾ ਮਿਲਿਆ ਤਾਂ ਉਹ ਬੱਚੀ ਨੂੰ ਸਕੂਟਰ ’ਤੇ ਹੀ ਖੁਦ ਹੀ ਪ੍ਰਾਈਵੇਟ ਹਸਪਤਾਲ ਵਿਚ ਲੈ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸਦਿਆਂ ਬੱਚੀ ਨੂੰ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਬੱਚੀ ਦੀ ਹਾਰਟ ਬੀਟ ਵਧੀ ਹੋਈ ਹੈ, ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬੱਚੀ ਨੂੰ ਰੈੱਡ ਕਰਾਸ ਦੇ ਹਵਾਲੇ ਕੀਤਾ ਜਾਵੇਗਾ।