International
ਜਰਮਨੀ ਲਈ ਉਡਾਣਾਂ ਸ਼ੁਰੂ ਹੋਣ ਨਾਲ ਹੁਣ ਸਫ਼ਰ ‘ਚ ਬਚਣਗੇ ਪੂਰੇ 3 ਘੰਟੇ
2 ਜੂਨ ਤੋਂ ਜਰਮਨੀ ਤੇ ਭਾਰਤ ਦਰਮਿਆਨ ਲੁਫਥਾਂਸਾ ਦੀਆਂ ਉਡਾਣਾਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਭਾਰਤ ‘ਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਕਾਰਨ ਇਹ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਲੁਫਥਾਂਸਾ ਭਾਰਤ ਤੇ ਜਰਮਨੀ ਵਿਚਕਾਰ ਹਫ਼ਤਾਵਾਰੀ 10 ਉਡਾਣਾਂ ਚਲਾਉਂਦੀ ਹੈ। ਇਸ ਵਿਚੋਂ ਹਫ਼ਤੇ ਵਿਚ 4 ਵਾਰ ਉਡਾਣਾਂ ਫ੍ਰੈਂਕਫਰਟ ਤੇ ਦਿੱਲੀ ਵਿਚਕਾਰ ਹਨ। ਬਾਕੀ 3-3 ਵਾਰ ਉਡਾਣਾਂ ਮੁੰਬਈ ਅਤੇ ਬੇਂਗਲੁਰੂ ਤੋਂ ਹਨ। ਉੱਥੇ ਹੀ, ਹੁਣ ਪਹਿਲਾਂ ਦੀ ਤਰ੍ਹਾਂ ਲੁਫਥਾਂਸਾ ਖਾੜੀ ਵਿਚ ਸਟਾਪ ਨਹੀਂ ਲਾਵੇਗੀ। ਇਸ ਨਾਲ ਯਾਤਰਾ ਦਾ ਸਮਾਂ ਤਿੰਨੇ ਘੱਟ ਤੱਕ ਘੱਟ ਹੋਵੇਗਾ।
ਲੁਫਥਾਂਸਾ ਪਹਿਲਾਂ ਕੋਵਿਡ ਕਾਰਨ ਦੋ ਟੀਮਾਂ ਨਾਲ ਕੰਮ ਕਰ ਰਹੀ ਸੀ, ਜਿਸ ਲਈ ਉਹ ਖਾੜੀ ਸਟਾਪ ਲਾਉਂਦੀ ਸੀ। ਇਕ ਟੀਮ ਉਸ ਦੀ ਫ੍ਰੈਂਕਫਰਟ ਤੋਂ ਦੁਬਈ ਤੱਕ ਲਈ ਚੱਲਦੀ ਸੀ, ਜਦੋਂ ਕਿ ਦੂਜੀ ਖਾੜੀ ਤੇ ਭਾਰਤ ਵਿਚਕਾਰ ਚੱਲ ਰਹੀ ਸੀ। ਯੂ. ਏ. ਈ. ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀਆਂ ਕਾਰਨ ਫਿਰ ਲੁਫਥਾਂਸਾ ਟੀਮ ਬਦਲੀ ਲਈ ਬਹਿਰੀਨ ਰੁਕਣ ਲੱਗ ਗਈ ਸੀ। ਹੁਣ ਭਾਰਤ ਵਿਚ ਕੋਵਿਡ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਲੁਫਥਾਂਸਾ ਭਾਰਤ-ਜਰਮਨੀ ਵਿਚਕਾਰ ਨਾਨ ਸਟਾਪ ਉਡਾਣਾਂ ਚਲਾਏਗੀ, ਯਾਨੀ ਹੁਣ ਰਸਤੇ ਵਿਚ ਹੋਰ ਜਗ੍ਹਾ ਨਹੀਂ ਰੁਕੇਗੀ। ਗੌਰਤਲਬ ਹੈ ਕਿ ਹੋਰ ਦੇਸ਼ਾਂ ਦੀ ਤਰ੍ਹਾਂ ਜਰਮਨੀ ਨੇ ਵੀ ਕੋਵਿਡ ਕਾਰਨ ਅਪ੍ਰੈਲ ਅੰਤ ਤੋਂ ਭਾਰਤੀ ਨਾਗਰਿਕਾਂ ਦੇ ਆਉਣ ‘ਤੇ ਰੋਕ ਲਾ ਦਿੱਤੀ ਸੀ। ਹੁਣ ਵੀ ਸਿਰਫ਼ ਜਰਮਨ ਨਾਗਰਿਕ ਤੇ ਜਰਮਨ ਨਿਵਾਸੀ ਦਾ ਪਰਮਿਟ ਰੱਖਣ ਵਾਲਿਆਂ ਨੂੰ ਆਉਣ ਦੀ ਆਗਿਆ ਹੈ।