Connect with us

National

ਪੂਣੇ ‘ਚ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤ, ਸੜਕ ਵਿਚਕਾਰ ਖੜ੍ਹੀ ਕਾਰ ‘ਚ ਫਸੀ ਔਰਤ

Published

on

PUNE : ਭਾਰੀ ਮੀਂਹ ਕਾਰਨ ਪੂਣੇ ‘ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਇਸ ਦੌਰਾਨ ਇੱਕ ਔਰਤ ਨੂੰ ਕਾਰ ਵਿੱਚ ਫੱਸ ਗਈ ਹੈ | ਉਸਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵਿਚ ਉਹ ਗੱਡੀ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ |

ਕੜਾਕੇ ਦੀ ਗਰਮੀ ਦਾ ਦੌਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਮਹਾਰਾਸ਼ਟਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। 8 ਜੂਨ ਦੀ ਸ਼ਾਮ ਨੂੰ ਪੂਣੇ ਵਿੱਚ ਭਾਰੀ ਮੀਂਹ ਪਿਆ ਹੈ । ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਸੜਕਾਂ ‘ਤੇ ਪਾਣੀ ਇਕੱਠਾ ਹੋ ਗਿਆ| ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ । ਵਾਇਰਲ ਵੀਡੀਓ ਵਿੱਚ ਇੱਕ ਔਰਤ ਪਾਣੀ ਭਰੇ ਇਲਾਕੇ ਵਿੱਚ ਆਪਣੀ ਕਾਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਔਰਤ ਵਾਰ-ਵਾਰ ਆਪਣੀ ਕਾਰ ਦੇ ਸ਼ੀਸ਼ੇ ‘ਚੋਂ ਇਧਰ-ਉਧਰ ਝਾਕਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।

ਭਾਰਤੀ ਮੌਸਮ ਵਿਭਾਗ (IMD) ਦੇ ਮੁਤਾਬਕ , ਪੁਣੇ ਵਿੱਚ ਪੰਜ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 101.7 ਮਿਲੀਮੀਟਰ ਮੀਂਹ ਪਿਆ। ਜਿਸ ਨਾਲ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਔਰਤ ਡਰਾਈਵਿੰਗ ਸੀਟ ‘ਤੇ ਬੈਠੀ ਹੈ ਅਤੇ ਆਪਣੀ ਕਾਰ ਦੀ ਖਿੜਕੀ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਉਹ ਬਾਹਰ ਨਿਕਲਣ ਵਿੱਚ ਅਸਮਰੱਥ ਹੈ।

 

ਔਰਤ ਨੂੰ ਗੱਡੀ ‘ਚੋਂ ਕੱਢਿਆ ਗਿਆ ਬਾਹਰ …

ਕੁੱਝ ਸਮੇਂ ਬਾਅਦ ਪੀਲੇ ਰੇਨਕੋਟ ਪਹਿਨੇ ਟਰੈਫਿਕ ਮੁਲਾਜ਼ਮ ਕਾਰ ਦੇ ਨੇੜੇ ਆਏ ਤਾਂ ਜੋ ਉਸ ਨੂੰ ਬਚਾਇਆ ਜਾ ਸਕੇ। ਅਤੇ ਟਰੈਫਿਕ ਪੁਲਿਸ ਨੇ ਔਰਤ ਨੂੰ ਗੱਡੀ ‘ਚ ਬਾਹਰ ਕੱਢ ਲਿਆ ।

 

ਮੀਂਹ ਕਾਰਨ ਹੋਇਆ ਟ੍ਰੈਫਿਕ ਜਾਮ

ਭਾਰੀ ਮੀਂਹ ਕਾਰਨ ਪੁਣੇ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ । ਭਾਰੀ ਮੀਹ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਥਾਂ-ਥਾਂ ਪਾਣੀ ਭਰ ਗਿਆ ਹੈ। ਸ਼ਿਵਾਜੀ ਨਗਰ, ਅਲਕਾ ਟਾਕੀਜ਼ ਚੌਕ, ਕੋਥਰੂੜ, ਕਟਰਾਜ, ਸਿੰਘਾਗੜ੍ਹ ਰੋਡ ਸਮੇਤ ਕਈ ਇਲਾਕੇ ਮੀਂਹ ਕਾਰਨ ਤਬਾਹ ਹੋ ਗਏ ਹਨ। ਭਾਰੀ ਬਰਸਾਤ ਕਾਰਨ ਲੋਕਾਂ ਨੂੰ 2 ਘੰਟੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਦੇ ਧਨੋਰੀ, ਕਾਤਰਾਜ਼ ਅਤੇ ਵਿਮਨ ਨਗਰ ਇਲਾਕੇ ਵਿੱਚ ਸ਼ਹਿਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।