Connect with us

Health

ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਆਸਾਨ ਤਰੀਕਿਆਂ ਦਾ ਕਰੋ ਪਾਲਣ

Published

on

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਅਜਿਹੇ ‘ਚ ਇਸ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਪਰ ਕਈ ਘੰਟੇ ਲੈਪਟਾਪ, ਟੀਵੀ ਸਕ੍ਰੀਨ ਦੇਖਣ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਮੋਬਾਈਲ ਚਲਾਉਣ ਕਾਰਨ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ। ਜਿਵੇਂ-ਜਿਵੇਂ ਸਮੱਸਿਆ ਵਧਦੀ ਜਾਂਦੀ ਹੈ, ਇਸ ਨਾਲ ਐਨਕਾਂ ਦੀ ਜ਼ਰੂਰਤ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਐਨਕਾਂ ਨੂੰ ਹਟਾਉਣ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁਝ ਘਰੇਲੂ ਉਪਾਅ ਅਪਣਾ ਸਕਦੇ ਹੋ।

ਐਨਕਾਂ ਪਹਿਨਣ ਦੇ ਕਾਰਨ:
1.ਅੱਖਾਂ ਦੀ ਦੇਖਭਾਲ ਨਾ ਕਰਨਾ
2.ਭੋਜਨ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ
3.ਵਿਟਾਮਿਨ ਏ ਦੀ ਕਮੀ
4.ਫੋਨ ਜਾਂ ਕੰਪਿਊਟਰ ਸਕ੍ਰੀਨ ‘ਤੇ ਲਗਾਤਾਰ ਕੰਮ ਕਰਨਾ

ਅੱਜ ਅਸੀਂ ਤੁਹਾਨੂੰ ਐਨਕਾਂ ਹਟਾਉਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ 2 ਘਰੇਲੂ ਅਤੇ ਪ੍ਰਭਾਵਸ਼ਾਲੀ ਉਪਾਅ ਦੱਸਣ ਜਾ ਰਹੇ ਹਾਂ।

ਘਿਓ ਅਤੇ ਕਾਲੀ ਮਿਰਚ:
ਅੱਧਾ ਚਮਚ ਗਾਂ ਦੇ ਘਿਓ ਨੂੰ ਪਿਘਲਾ ਲਓ ਅਤੇ ਅੱਧਾ ਚਮਚ ਕਾਲੀ ਮਿਰਚ ਮਿਲਾ ਲਓ। ਇਸ ਨੂੰ ਸਵੇਰੇ ਖਾਲੀ ਪੇਟ ਲਓ। ਇਸ ਤੋਂ ਬਾਅਦ ਇਕ ਗਲਾਸ ਕੋਸਾ ਪਾਣੀ ਜਾਂ ਦੁੱਧ ਪੀਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ। ਤੁਹਾਨੂੰ 7 ਦਿਨਾਂ ਦੇ ਅੰਦਰ ਫਰਕ ਮਹਿਸੂਸ ਹੋਣ ਲੱਗੇਗਾ।

ਸਰ੍ਹੋਂ ਜਾਂ ਤਿਲ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ:
ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਜਾਂ ਤਿਲ ਦਾ ਤੇਲ ਲਗਾਓ। ਇਸ ਨਾਲ ਸਰਕੂਲਰ ਮੋਸ਼ਨ ‘ਚ 2-3 ਮਿੰਟ ਤੱਕ ਮਾਲਿਸ਼ ਕਰੋ। ਅਗਲੀ ਸਵੇਰ ਇਸ਼ਨਾਨ ਕਰੋ ਜਾਂ ਕੋਸੇ ਪਾਣੀ ਨਾਲ ਧੋ ਲਓ। ਰਾਤ ਨੂੰ ਹੀ ਪੈਰਾਂ ਦੀ ਮਾਲਿਸ਼ ਕਰੋ। ਇਸ ਉਪਾਅ ਨੂੰ ਲਗਾਤਾਰ 1 ਮਹੀਨੇ ਤੱਕ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਣ ਲੱਗੇਗਾ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ।