National
ਇਤਿਹਾਸ ‘ਚ ਪਹਿਲੀ ਵਾਰ ਸੁਪਰੀਮ ਕੋਰਟ ‘ਚ ਇੱਕਠੇ 9 ਜੱਜਾਂ ਨੇ ਚੁੱਕੀ ਸਹੁੰ
ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ (CJI) ਨੇ ਮੰਗਲਵਾਰ ਨੂੰ 9 ਨਿਯੁਕਤ ਜੱਜਾਂ ਨੂੰ ਸਹੁੰ ਚੁਕਾਈ। ਸੁਪਰੀਮ ਕੋਰਟ (supreme Court) ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨੌਂ ਜੱਜਾਂ ਨੇ ਇੱਕੋ ਸਮੇਂ ਸਹੁੰ ਚੁੱਕੀ ਹੈ। ਸੁਪਰੀਮ ਕੋਰਟ ਦੇ ਨਵੇਂ ਬਿਲਡਿੰਗ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਸਵੇਰੇ 10.30 ਵਜੇ ਤੋਂ ਆਯੋਜਿਤ ਇਸ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਨੇ ਸਾਰਿਆਂ ਨੂੰ ਸਹੁੰ ਚੁਕਾਈ।
ਪਹਿਲੀ ਵਾਰ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ
ਨਵੇਂ ਜੱਜਾਂ ਦਾ ਸਹੁੰ ਚੁੱਕ ਪ੍ਰੋਗਰਾਮ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਵਿੱਚ ਬਣੇ ਆਡੀਟੋਰੀਅਮ ਵਿੱਚ ਹੋਇਆ। ਆਡੀਟੋਰੀਅਮ ਵਿੱਚ 900 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਨਾਲ ਹੀ, ਪਹਿਲੀ ਵਾਰ ਜੱਜਾਂ ਦੇ ਸਹੁੰ ਚੁੱਕ ਪ੍ਰੋਗਰਾਮ ਦਾ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਪਰ ਇਹ ਪਹਿਲੀ ਵਾਰ ਸੀ ਜਦੋਂ ਇਹ ਸਮਾਗਮ ਸੀਜੇਆਈ ਅਦਾਲਤ ਦੇ ਬਾਹਰ ਆਯੋਜਿਤ ਕੀਤਾ ਗਿਆ ਸੀ । ਇਹ ਕੋਵਿਡ ਨਿਯਮਾਂ ਦੀ ਪਾਲਣਾ ਦੇ ਮੱਦੇਨਜ਼ਰ ਕੀਤਾ ਗਿਆ ਸੀ । ਸੀਜੇਆਈ (CJI) ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੁਪਰੀਮ ਕੋਰਟ ਕਾਲੇਜੀਅਮ ਨੇ 17 ਅਗਸਤ ਨੂੰ ਹੋਈ ਮੀਟਿੰਗ ਵਿੱਚ ਹਾਈ ਕੋਰਟ ਦੇ ਚਾਰ ਮੁੱਖ ਜੱਜਾਂ, ਚਾਰ ਜੱਜਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਅਹੁਦੇ ਲਈ ਇੱਕ ਸੀਨੀਅਰ ਵਕੀਲ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ।
ਇਨ੍ਹਾਂ ਜੱਜਾਂ ਨੇ ਚੁੱਕੀ ਸਹੁੰ
ਜਸਟਿਸ ਏ ਐਸ ਓਕਾ
ਜਸਟਿਸ ਵਿਕਰਮ ਨਾਥ
ਜਸਟਿਸ ਜੇਕੇ ਮਹੇਸ਼ਵਰੀ
ਜਸਟਿਸ ਹਿਮਾ ਕੋਹਲੀ
ਜਸਟਿਸ ਬੀਵੀ ਨਾਗਰਥਨਾ
ਜਸਟਿਸ ਬੇਲਾ ਤ੍ਰਿਵੇਦੀ
ਜਸਟਿਸ ਸੀ ਟੀ ਰਵਿੰਦਰ ਕੁਮਾਰ
ਜਸਟਿਸ ਐਮ ਐਮ ਸੁੰਦਰਰੇਸ਼
ਅਤੇ ਸੀਨੀਅਰ ਵਕੀਲ ਪੀਐਸ ਨਰਸਿਮਹਾ