Uncategorized
ਸਾਬਕਾ ਰਾਸ਼ਟਪਤੀ ਡੋਨਾਲਡ ਟਰੰਪ ਨੂੰ 11 ਜੁਲਾਈ ਨੂੰ ਸੁਣਾਈ ਜਾਵੇਗੀ ਸਜ਼ਾ
ਅਮਰੀਕਾ ‘ਚ ਰਾਸ਼ਟਪਤੀ ਚੋਣਾਂ ਤੋਂ ਪਹਿਲਾ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਿਆ ਹੈ | ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਸਾਰੇ 34 ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੀ ਸਜ਼ਾ ‘ਤੇ ਸੁਣਵਾਈ 11 ਜੁਲਾਈ ਨੂੰ ਸਵੇਰੇ 10 ਵਜੇ ਹੋਵੇਗੀ। ਇਸ ਦੇ ਨਾਲ ਹੀ ਉਹ ਅਪਰਾਧੀ ਐਲਾਨੇ ਜਾਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਮੁਕੱਦਮਾ ਲਗਭਗ ਛੇ ਹਫ਼ਤੇ ਚੱਲਿਆ|
ਜੇਲ੍ਹ ਜਾਣ ਤੋਂ ਬਾਅਦ ਕਰ ਸਕਦੇ ਹਨ ਚੋਣ ਪ੍ਰਚਾਰ ?
ਹਸ਼ ਮਨੀ ਮਾਮਲੇ ‘ਚ ਡੋਨਾਲਡ ਟਰੰਪ ਨੂੰ ਇਸ ਮਾਮਲੇ ‘ਚ ਵੱਧ ਤੋਂ ਵੱਧ ਚਾਰ ਸਾਲ ਦੀ ਸਜ਼ਾ ਹੋ ਸਕਦੀ ਹੈ। ਪਰ ਜੇਲ ਜਾਣ ਤੋਂ ਬਾਅਦ ਵੀ ਜੇਕਰ ਉਹ ਜੇਲ ਵਿਚ ਰਹਿ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਚਾਰ ਕਰਨ ਜਾਂ ਅਹੁਦੇ ਦੀ ਸਹੁੰ ਚੁੱਕਣ ਤੋਂ ਨਹੀਂ ਰੋਕਿਆ ਜਾਵੇਗਾ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸ਼ ਮਨੀ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ‘ਤੇ ਦੋ ਦਿਨ ਦੀ ਲਗਾਤਾਰ ਸੁਣਵਾਈ ਤੋਂ ਬਾਅਦ, 12 ਜਿਊਰੀ ਮੈਂਬਰੀ ਨੇ ਉਨ੍ਹਾਂ ਨੂੰ ਸਾਰੇ 34 ਦੋਸ਼ਾਂ ‘ਤੇ ਦੋਸ਼ੀ ਕਰਾਰ ਕੀਤਾ ਹੈ |
ਜਾਣੋ,ਕੀ ਹੈ ਮਾਮਲਾ….
ਡੋਨਾਲਡ ਟਰੰਪ ਨੇ 2006 ਵਿੱਚ ਸਟੋਰਮੀ ਡੇਨੀਅਲਸ ਨਾਲ ਸਰੀਰਕ ਸਬੰਧ ਬਣਾਏ ਸਨ। 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਹ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਸੀ। ਸਟੌਰਮੀ ਇਸ ਘਟਨਾ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ, ਜਿਸ ਤੋਂ ਬਾਅਦ ਟਰੰਪ ਨੇ ਉਸ ਨੂੰ ਗੁਪਤ ਤਰੀਕੇ ਨਾਲ $130,000 ਡਾਲਰ ਦਾ ਭੁਗਤਾਨ ਕੀਤਾ।