Connect with us

Politics

ਤੇਲੰਗਾਨਾ ਸਾਬਕਾ ਮੰਤਰੀ ਗੁੱਟਾ ਮੋਹਨ ਰੈਡੀ ਦੀ ਗੁੰਡਾਗਰਦੀ

ਸਾਬਕਾ ਮੰਤਰੀ ਗੁੱਟਾ ਮੋਹਨ ਰੈਡੀ ਨੇ ਸਥਾਨਕ ਠੇਕੇਦਾਰ ਅਤੇ ਜੇ.ਸੀ.ਬੀ. ਡਰਾਈਵਰ ਨੂੰ ਆਪਣੀ ਲਾਇਸੈਂਸ-ਸ਼ੁਦਾ ਪਿਸਤੌਲ ਨਾਲ ਧਮਕਾਉਣ ਦੀ ਕੀਤੀ ਕੋਸ਼ਿਸ਼

Published

on

ਸ਼ਰ੍ਹੇਆਮ ਤਾਣਿਆ ਪਿਸਤੌਲ 

ਤੇਲੰਗਾਨਾ ਸਾਬਕਾ ਮੰਤਰੀ ਗੁੱਟਾ ਮੋਹਨ ਰੈਡੀ

ਪਿਸਤੌਲ ਤਾਣੇ ਤਸਵੀਰਾਂ ਵਾਇਰਲ 

ਤੇਲੰਗਾਨਾ, 31 ਅਗਸਤ : ਤੇਲੰਗਾਨਾ ਵਿੱਚ ਸਾਬਕਾ ਮੰਤਰੀ ਸ਼ਰ੍ਹੇਆਮ ਆਮ ਦਿਖਾ ਰਿਹਾ ਗੁੰਡਾਗਰਦੀ ਉਸਨੇ ਆਪਣੀ ਲਾਇਸੈਂਸ-ਸ਼ੁਦਾ ਪਿਸਤੌਲ ਇੱਕ ਆਦਮੀ ਤੇ ਤਾਣ ਰੱਖੀ ਹੈ। ਜਿਸਦੀ ਵੀਡੀਓ ਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਾਬਕਾ ਮੰਤਰੀ ਗੁੱਟਾ ਮੋਹਨ ਰੈਡੀ ਨੇ ਸਥਾਨਕ ਠੇਕੇਦਾਰ ਅਤੇ ਜੇ.ਸੀ.ਬੀ. ਡਰਾਈਵਰ ਨੂੰ ਆਪਣੀ ਲਾਇਸੈਂਸ-ਸ਼ੁਦਾ ਪਿਸਤੌਲ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ,ਜਿਸਦੇ ਬਾਅਦ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ। 
ਜਦੋਂ ਠੇਕੇਦਾਰ ਅਤੇ ਜੇ.ਸੀ.ਬੀ. ਡਰਾਈਵਰ ਰੈਡੀ ਦੀ ਜ਼ਮੀਨ ‘ਤੇ ਨਹਿਰ ਨੂੰ ਚੌੜਾ ਕਰ ਰਹੇ ਸਨ। ਜਿਸਦੇ ਬਾਅਦ ਰੈਡੀ ਨੇ ਉੱਥੇ ਪਹੁੰਚ ਕੇ ਆਪਣੀ ਗੁੰਡਾਗਰਦੀ ਦਿਖਾਈ। 
ਆਪਣੀ ਪਹੁੰਚ ਤੇ ਆਪਣੀ ਤਾਕਤ ਨੂੰ ਕੁਝ ਇਸ ਤਰ੍ਹਾਂ ਵਰਤ ਰਹੇ ਨੇ ਤੇਲੰਗਾਨਾ ਦੇ ਸਾਬਕਾ ਮੰਤਰੀ ਗੁੱਟਾ ਮੋਹਨ ਰੈਡੀ।ਉਸਦੇ ਖਿਲਾਫ ਉਸ ਦੀ ਰਿਵਾਲਵਰ ਦਾਗ ਕਰਨ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਉਸਦੇ ਵਿਰੁੱਧ ਆਰਮਜ਼ ਐਕਟ, 1959 ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।