Connect with us

National

ਕਸ਼ਮੀਰ ਦੀਆਂ ਵਾਦੀਆਂ ‘ਚ ਤਾਜ਼ਾ ਬਰਫ਼ਬਾਰੀ

Published

on

ਸਰਦੀਆਂ ਦੀ ਆਮਦ ਦੇ ਨਾਲ ਹੀ ਪਹਾੜਾਂ ‘ਚ ਬਰਫਬਾਰੀ ਵੀ ਹੋਣੀ ਸ਼ੁਰੂ ਹੋ ਗਈ ਹੈ। ਤਾਜ਼ਾ ਤਸਵੀਰਾਂ ਜੰਮੂ ਕਸ਼ਮੀਰ ਤੋਂ ਸਾਹਮਣੇ ਆਈਆਂ ਹਨ, ਜਿੱਥੇ ਤਾਜ਼ਾ ਬਰਫਬਾਰੀ ਹੋਈ। ਦੱਸ ਦੇਈਏ ਕਿ ਇੱਥੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸਥਿਤ ਗੁਰੇਜ਼ ਘਾਟੀ ਬਰਫ਼ ਦੀ ਖ਼ੂਬਸੂਰਤ ਚਾਦਰ ਨਾਲ ਢਕ ਗਈ ਹੈ। ਇਸ ਤੋਂ ਇਲਾਵਾ ਉੱਪਰੀ ਪਹੁੰਚ, ਖਾਸ ਤੌਰ ‘ਤੇ ਕਿਲਸ਼ੇ ਟਾਪ, ਤੁਲੈਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਰਫਬਾਰੀ ਹੋਈ ਹੈ, ਜੋ ਸਰਦੀਆਂ ਦੀ ਸ਼ੁਰੂਆਤ ਦਾ ਸੰਕੇਤ ਹੈ। ਮੌਸਮ ‘ਚ ਇਹ ਬਦਲਾਅ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੀ ਭਵਿੱਖਬਾਣੀ ਮੁਤਾਬਕ ਹੈ, ਜੋ ਕਿ ਸੁਖਦ ਅਤੇ ਸੁਹਾਵਣਾ ਹੈ।

ਦੱਸ ਦੇਈਏ ਕਿ ਇਸ ਬਰਫਬਾਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ| ਵੱਡੀ ਗਿਣਤੀ ਦੇ ਵਿੱਚ ਜੋ ਸੈਲਾਨੀ ਹਨ ਉਹ ਵੀ ਇਸ ਵੱਲ ਹੁਣ ਰੁਖ ਕਰ ਰਹੇ ਹਨ| ਬਾਂਦੀਪੋਰਾ ‘ਚ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਜੇ ਗੱਲ ਕਰੀਏ ਨੋਰਥ ਇੰਡੀਆ ਦੀ ਤਾ ਇਥੇ ਮੱਠੀ-ਮੱਠੀ ਠੰਡ ਪੈਣੀ ਸ਼ੁਰੂ ਹੋ ਗਈ ਹੈ| ਉਥੇ ਹੀ ਜੇ ਦੇਈਏ ਤਾ ਸਵੇਰ ਦੇ ਤੇ ਰਾਤ ਦੇ ਤਾਪਮਾਨ ਦੇ ਵਿਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ

ਇਹ ਤਾਜ਼ਾ ਬਰਫਬਾਰੀ ਮੌਸਮ ਵਿਭਾਗ (ਐੱਮ. ਈ. ਟੀ.) ਵੱਲੋਂ ਜਾਰੀ ਮੌਸਮ ਦੀ ਭਵਿੱਖਬਾਣੀ ਮੁਤਾਬਕ ਹੋਈ ਹੈ। ਕਮਜ਼ੋਰ ਪੱਛਮੀ ਗੜਬੜ ਵੱਲੋਂ ਮੌਜੂਦਾ ਸਮੇਂ ਵਿਚ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕੀਤੇ ਜਾਣ ਕਾਰਨ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਰਹੀ ਹੈ, ਜਿਸ ਦਾ ਅਸਰ 12 ਨਵੰਬਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ‘ਚ ਗੁਰੇਜ਼ ਘਾਟੀ ਸਮੇਤ ਕਸ਼ਮੀਰ ਡਿਵੀਜ਼ਨ ਦੇ ਉੱਚੇ ਇਲਾਕਿਆਂ ‘ਚ ਭਾਰੀ ਤੋਂ ਬਹੁਤ ਜ਼ਿਆਦਾ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਬਦਲਦੇ ਮੌਸਮ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ 11 ਨਵੰਬਰ ਦੀ ਰਾਤ ਤੱਕ ਰਾਜ਼ਦਾਨ ਟਾਪ, ਸਿੰਥਨ ਟਾਪ, ਪੀਰ ਕੀ ਗਲੀ, ਗੁਲਮਰਗ ਦੇ ਫੇਜ਼ 2, ਪਹਿਲਗਾਮ ਅਤੇ ਸੋਨਮਰਗ ਵਿੱਚ ਬਰਫਬਾਰੀ ਹੋ ਸਕਦੀ ਹੈ।

ਬਰਫ਼ਬਾਰੀ ਦੀ ਸੰਭਾਵਨਾ ਵਾਲੇ ਖੇਤਰਾਂ ਵਿਚ ਰਾਜ਼ਦਾਨ ਟਾਪ, ਸਿੰਥਨ ਟਾਪ, ਪੀਰ ਕੀ ਗਲੀ ਅਤੇ ਗੁਲਮਰਗ ਫੇਜ਼-2 ਤੋਂ ਇਲਾਵਾ ਪਹਿਲਗਾਮ ਅਤੇ ਸੋਨਮਰਗ ਦੇ ਉੱਚੇ ਇਲਾਕੇ ਸ਼ਾਮਲ ਹਨ। ਦੂਜੇ ਪਾਸੇ, ਇਹ ਵੀ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਇੱਕ ਹੋਰ ਕਮਜ਼ੋਰ ਪੱਛਮੀ ਗੜਬੜ ਦੀ ਸੰਭਾਵਨਾ ਦੇ ਮੱਦੇਨਜ਼ਰ ਮੱਧ ਅਤੇ ਉੱਤਰੀ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ।