National
ਅੱਜ ਤੋਂ ਚੰਡੀਗੜ੍ਹ ’ਚ ਤਿੰਨ ਰੋਜ਼ਾ ਰੋਜ਼ ਫੈਸਟੀਵਲ ਹੋਇਆ ਸ਼ੁਰੂ

CHANDIGARH ROSE FESTIVAL : ਚੰਡੀਗੜ੍ਹ ਵਿੱਚ 21 ਫਰਵਰੀ ਤੋਂ 23 ਫਰਵਰੀ ਤੱਕ ਇੱਕ ਵਿਸ਼ਾਲ ਰੋਜ਼ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਵਾਰ ਇਹ ਤਿਉਹਾਰ ਬਹੁਤ ਖਾਸ ਹੈ। ਕਈ ਮਨੋਰੰਜਨ ਪ੍ਰੋਗਰਾਮ ਅਤੇ ਰੰਗੀਨ ਪੇਸ਼ਕਾਰੀਆਂ ਹੋਣਗੀਆਂ। ਇੰਨਾ ਹੀ ਨਹੀਂ, ਰੋਜ਼ ਪ੍ਰਿੰਸ ਅਤੇ ਪ੍ਰਿੰਸੈਸ ਮੁਕਾਬਲਾ, ਰੋਜ਼ ਕਵੀਨ ਅਤੇ ਕਿੰਗ (ਸੀਨੀਅਰ ਸਿਟੀਜ਼ਨ) ਅਤੇ ਮਿਸਟਰ ਰੋਜ਼ ਅਤੇ ਮਿਸ ਰੋਜ਼ ਮੁਕਾਬਲਾ ਵੀ ਆਯੋਜਿਤ ਕੀਤਾ ਜਾਵੇਗਾ।
53ਵਾਂ ਰੋਜ਼ ਫੈਸਟੀਵਲ 21 ਤੋਂ 23 ਫਰਵਰੀ ਤੱਕ ਸੈਕਟਰ 16 ਦੇ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ, ਇਹ ਪੂਰਾ ਤਿਉਹਾਰ ਜ਼ੀਰੋ ਬਜਟ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
22 ਫਰਵਰੀ ਸਵੇਰੇ 9 ਵਜੇ ਰੋਜ਼ ਪ੍ਰਿੰਸ ਤੇ ਰੋਜ਼ ਪ੍ਰਿੰਸ ਮੁਕਾਬਲਾ, 10 ਵਜੇ ਪਤੰਗ ਉਡਾਉਣ ਦਾ ਸ਼ੋਅ, 10:30 ਵਜੇ ਫੋਟੋਗ੍ਰਾਫੀ ਮੁਕਾਬਲਾ, 11 ਵਜੇ ਗਤਕਾ ਪ੍ਰਦਰਸ਼ਨ, 11:30 ਵਜੇ ਰੋਜ਼ ਕਿੰਗ ਅਤੇ ਰੋਜ਼ ਕਵੀਨ-ਸੀਨੀਅਰ ਸਿਟੀਜ਼ਨ, 2 ਵਜੇ ਰੋਜ਼ ਕੁਇੱਜ਼ ਮੁਕਾਬਲਾ, 3:30 ਵਜੇ ਮਿਸਟਰ ਰੋਜ਼ ਤੇ ਮਿਸ ਰੋਜ਼ ਮੁਕਾਬਲਾ, 4:30 ਵਜੇ ਬਲਬੀਰ ਤੇ ਗਰੁੱਪ ਦੁਆਰਾ ਸੂਫੀਆਨਾ ਗਾਇਨ ਤੇ 6:30 ਵਜੇ ਪ੍ਰਸਿੱਧ ਕਲਾਕਾਰ ਸਮੂਹ ਲੋਪੋਕੇ ਬ੍ਰਦਰਜ਼ ਪੇਸ਼ਕਾਰੀ ਦੇਣਗੇ।