Punjab
ਗੈਂਗਸਟਰ ਕੁਲਬੀਰ ਨਰੂਆਣਾ ਦੇ ਖਾਸਮ ਖਾਸ ਸਾਥੀ ਦੀ ਹੋਈ ਮੌਤ,ਸਕਾਰਪੀਓ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਈ ਮੌਤ

ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਨਗਰ ਕੌਂਸਲ ਅਜ਼ੀਜ਼ ਖਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਜ਼ੀਜ਼ ਖਾਨ ਗੈਂਗਸਟਰ ਕੁਲਬੀਰ ਨਰਵਾਣਾ ਦਾ ਕਰੀਬੀ ਦੋਸਤ ਸੀ।

ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾਰ ਟੋਲ ਪਲਾਜ਼ਾ ਨੇੜੇ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਅਜ਼ੀਜ਼ ਖਾਨ ਦੀ ਸਕਾਰਪੀਓ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਅਜੀਤ ਖਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਗੰਨਮੈਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਪਟਿਆਲਾ ਕੇਅਰ ਜਿੰਦਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।