National
ਗੌਰਵ ਵੱਲਭ ਕਾਂਗਰਸ ਛੱਡ ਕੇ ਭਾਜਪਾ ‘ਚ ਹੋਏ ਸ਼ਾਮਿਲ
ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਗੌਰਵ ਵੱਲਭ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਪਾਰਟੀ ਨੇਤਾ ਵਿਨੋਦ ਤਾਵੜੇ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ‘ਤੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਤੋਂ ਪਹਿਲਾਂ ਕਾਂਗਰਸ ਛੱਡਣ ਦੇ ਆਪਣੇ ਫੈਸਲੇ ‘ਤੇ ਗੌਰਵ ਵੱਲਭ ਨੇ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਚਿੱਠੀ ਲਿਖੀ ਹੈ ਅਤੇ ਇਸ ‘ਚ ਆਪਣੇ ਦਿਲ ਦੀਆਂ ਸਾਰੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ ਹੈ|
ਭਾਜਪਾ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ, ‘ਮੈਂ ਆਪਣੇ ਅਸਤੀਫ਼ੇ ‘ਚ ਆਪਣੇ ਦਿਲ ਦੀਆਂ ਸਾਰੀਆਂ ਪੀੜਾਂ ਲਿਖੀਆਂ ਹਨ, ਜੋ ਮੈਂ ਸਮੇਂ-ਸਮੇਂ ‘ਤੇ ਕਾਂਗਰਸ ਪਾਰਟੀ ਨੂੰ ਦੱਸੀਆਂ ਹਨ। ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਭਗਵਾਨ ਰਾਮ ਦਾ ਮੰਦਰ ਬਣਨਾ ਚਾਹੀਦਾ ਹੈ ਅਤੇ ਸਾਨੂੰ ਸੱਦਾ ਮਿਲਦਾ ਹੈ ਅਤੇ ਜੇਕਰ ਅਸੀਂ ਸੱਦਾ ਠੁਕਰਾ ਦਿੰਦੇ ਹਾਂ ਤਾਂ ਕਾਂਗਰਸ ਪਾਰਟੀ ਲਿਖ ਦੇਵੇ ਕਿ ਅਸੀਂ ਨਹੀਂ ਜਾ ਸਕਦੇ, ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ।