World
ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਪਹੁੰਚੇ ਭਾਰਤ: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ,ਪਣਡੁੱਬੀਆਂ ਬਣਾਉਣ ਦੇ ਸਮਝੌਤੇ ‘ਤੇ ਕਰਨਗੇ ਹਸਤਾਖਰ
ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਭਾਰਤ ਦੇ 2 ਦਿਨਾਂ ਦੌਰੇ ‘ਤੇ ਦਿੱਲੀ ਪਹੁੰਚ ਗਏ ਹਨ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੁਝ ਸਮੇਂ ਬਾਅਦ ਦੋਵੇਂ ਨੇਤਾ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਚਾਂਸਲਰ ਸ਼ੋਲਜ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ। ਸਕੋਲਜ਼ ਦੀ ਇਸ ਫੇਰੀ ‘ਚ ਦੋਵਾਂ ਦੇਸ਼ਾਂ ਵਿਚਾਲੇ ਸਾਂਝੇ ਤੌਰ ‘ਤੇ 6 ਪਰੰਪਰਾਗਤ ਪਣਡੁੱਬੀਆਂ ਬਣਾਉਣ ਲਈ 5.2 ਅਰਬ ਡਾਲਰ ਦਾ ਸੌਦਾ ਹੋਵੇਗਾ।
2011 ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈਜੀਸੀ) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤੋਂ ਬਾਅਦ ਪਹਿਲੀ ਵਾਰ ਕੋਈ ਜਰਮਨ ਚਾਂਸਲਰ ਭਾਰਤ ਆਇਆ ਹੈ। ਸਕੋਲਜ਼ ਦੇ ਨਾਲ ਸੀਨੀਅਰ ਅਧਿਕਾਰੀ ਅਤੇ ਵਪਾਰਕ ਵਫਦ ਵੀ ਹੈ। ਉਹ 26 ਫਰਵਰੀ ਨੂੰ ਬੈਂਗਲੁਰੂ ਜਾਣਗੇ।
ਭਾਰਤ-ਜਰਮਨੀ ਜੀ-4 ਦੇਸ਼ਾਂ ਦਾ ਹਿੱਸਾ ਹਨ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੀ-4 ਦੇ ਹਿੱਸੇ ਵਜੋਂ, ਭਾਰਤ ਅਤੇ ਜਰਮਨੀ ਬਹੁਪੱਖੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਇਕੱਠੇ ਕੰਮ ਕਰਦੇ ਹਨ। G4 ਉਨ੍ਹਾਂ ਦੇਸ਼ਾਂ ਦਾ ਸਮੂਹ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟਾਂ ਲਈ ਇੱਕ ਦੂਜੇ ਦਾ ਸਮਰਥਨ ਕਰਦੇ ਹਨ। ਇਨ੍ਹਾਂ ਵਿੱਚ ਬ੍ਰਾਜ਼ੀਲ, ਜਰਮਨੀ, ਭਾਰਤ ਅਤੇ ਜਾਪਾਨ ਸ਼ਾਮਲ ਹਨ।
ਭਾਰਤ ਅਤੇ ਜਰਮਨੀ ਦੀ ਮਜ਼ਬੂਤ ਆਰਥਿਕ ਭਾਈਵਾਲੀ ਹੈ। ਜਰਮਨੀ ਯੂਰਪੀ ਸੰਘ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਨਾਲ ਹੀ, ਜਰਮਨੀ ਭਾਰਤ ਦੇ ਚੋਟੀ ਦੇ 10 ਗਲੋਬਲ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ।