Connect with us

National

ਸਰਾਫ਼ਾ ਬਾਜ਼ਾਰ ‘ਚ ਗਿਰਾਵਟ,ਦੁਸਹਿਰੇ ਤੋਂ ਪਹਿਲਾ ਸੋਨਾ ਹੋਇਆ ਸਸਤਾ

Published

on

ਦੁਸਹਿਰੇ ਤੋਂ ਪਹਿਲਾ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਆ ਗਈ ਹੈ।

ਨਵਰਾਤਰੀ ਦੌਰਾਨ ਘਰੇਲੂ ਸਰਾਫ਼ਾ ਬਾਜ਼ਾਰ ‘ਚ ਗਿਰਾਵਟ ਲਗਾਤਾਰ ਜਾਰੀ ਹੈ। ਅੱਜ ਸੋਨੇ ਦੀ ਕੀਮਤ ਵਿਚ 700 ਰੁਪਏ ਤੋਂ ਲੈ ਕੇ 760 ਰੁਪਏ ਪ੍ਰਤੀ 10 ਗ੍ਰਾਮ ਗਿਰਾਵਟ ਆ ਗਈ ਹੈ। ਇਸ ਗਿਰਾਵਟ ਕਾਰਨ ਅੱਜ ਦੇਸ਼ ਦੇ ਜ਼ਿਆਦਾਤਰ ਸਰਾਫ਼ਾ ਬਾਜ਼ਾਰਾਂ ‘ਚ 24 ਕੈਰੇਟ ਸੋਨਾ 77 ਹਜ਼ਾਰ ਰੁਪਏ ਦੇ ਪੱਧਰ ਤੋਂ ਹੇਠਾਂ ਆ ਗਿਆ ਹੈ ਅਤੇ 76,830 ਰੁਪਏ ਤੋਂ 76,680 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ।

ਇਸੇ ਤਰ੍ਹਾਂ 22 ਕੈਰੇਟ ਸੋਨਾ ਅੱਜ 70,440 ਰੁਪਏ ਤੋਂ ਲੈ ਕੇ 70,290 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ। ਅੱਜ ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਕਾਰਨ ਦਿੱਲੀ ਦੇ ਸਰਾਫ਼ਾ घातात ‘च अंत गंरी 93,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ।