Connect with us

News

13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ GTA 6 ਦੀ ਐਂਟਰੀ, ਕੀਮਤ 5,999 ਰੁਪਏ ਤੋਂ ਸ਼ੁਰੂ!

Published

on

ਵੀਡੀਓ ਗੇਮ ਖੇਡਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਦੀ ਮਸ਼ਹੂਰ ਗੇਮ Grand Theft Auto ਯਾਨੀ GTA ਦਾ ਨਵਾਂ ਵਰਜ਼ਨ GTA 6 ਚਰਚਾ ਵਿੱਚ ਹੈ। ਕਰੀਬ 13 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਸ ਨਵੇਂ ਵਰਜ਼ਨ ਨੂੰ ਲੈ ਕੇ ਗੇਮਿੰਗ ਦੀ ਦੁਨੀਆ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਂਚ ਤੋਂ ਪਹਿਲਾਂ ਹੀ ਕਰੀਬ 1 ਕਰੋੜ 49 ਲੱਖ ਲੋਕਾਂ ਨੇ ਇਸ ਗੇਮ ਲਈ ਪ੍ਰੀ-ਆਰਡਰ ਕੀਤਾ, ਜਿਸ ਨਾਲ ਕੰਪਨੀ ਨੇ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਭਾਰਤ ਵਿੱਚ ਇਸ ਦੀ ਸ਼ੁਰੂਆਤੀ ਕੀਮਤ 5,999 ਰੁਪਏ ਦੱਸੀ ਜਾ ਰਹੀ ਹੈ।

ਗੇਮ ਨੂੰ ਲੈ ਕੇ ਲੋਕਾਂ ਵਿੱਚ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੱਕ ਭਾਰਤੀ ਕੰਪਨੀ ਨੇ 19 ਨਵੰਬਰ ਨੂੰ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇਣ ਦਾ ਫੈਸਲਾ ਕੀਤਾ, ਤਾਂ ਜੋ ਉਹ ਛੁੱਟੀ ਵਾਲੇ ਦਿਨ GTA 6 ਖੇਡ ਸਕਣ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਸੈਨਿਕਾਂ ਨੂੰ ਚਾਰ ਦਿਨਾਂ ਦਾ ਗੇਮਿੰਗ ਪਾਸ ਦੇਣ ਦੀ ਤਿਆਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਦੱਸ ਦੇਈਏ ਕਿ 10 ਨਵੰਬਰ ਤੋਂ ਇਸ ਗੇਮ ਦੀ ਪ੍ਰੀ-ਲੋਡਿੰਗ ਵੀ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਯਾਨੀ ਗੇਮਿੰਗ ਦੇ ਸ਼ੌਕੀਨਾਂ ਵਿੱਚ GTA 6 ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

2