Uncategorized
ਦੀਪਿਕਾ ਪਾਦੂਕੋਣ ਨੇ ਕਰਵਾਇਆ ਹੇਅਰਕੱਟ

ਮੁੰਬਈ : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਕਦੇ ਦੀਪਿਕਾ ਪਾਦੁਕੋਣ ਦੀ ਬੋਲਡ ਅਤੇ ਸਟਾਈਲਿਸ਼ ਡਰੈੱਸਿੰਗ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਕਦੇ ਫਿਲਮਾਂ ‘ਚ ਉਨ੍ਹਾਂ ਦੇ ਲੁੱਕ ਨੂੰ ਲੈ ਕੇ। ਹੁਣ ਇੱਕ ਵਾਰ ਫਿਰ ਦੀਪਿਕਾ ਪਾਦੁਕੋਣ ਸੁਰਖੀਆਂ ਵਿੱਚ ਹੈ, ਉਹ ਵੀ ਆਪਣੇ ਨਵੇਂ ਹੇਅਰਸਟਾਈਲ ਨਾਲ। ਅਦਾਕਾਰਾ ਦਾ ਨਵਾਂ ਲੁੱਕ ਅੱਜਕਲ ਹਰ ਪਾਸੇ ਸੁਰਖੀਆਂ ‘ਚ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੀਪਿਕਾ ਪਾਦੁਕੋਣ ਦਾ ਨਵਾਂ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੀਪਿਕਾ ਪਾਦੁਕੋਣ ਸੈਲੂਨ ‘ਚ ਹੇਅਰ ਕਟਵਾਉਂਦੀ ਨਜ਼ਰ ਆ ਰਹੀ ਹੈ