Haryana
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤਾ ਵੱਡਾ ਤੋਹਫਾ, ਪੰਚਕੂਲਾ ‘ਚ ਜਲਦ ਚੱਲੇਗੀ ਮੈਟਰੋ

ਹਰਿਆਣਾ ਦੇ ਮੁੱਖ ਮੰਤਰੀਮਨੋਹਰ ਲਾਲ ਖੱਟਰ ਨੇ ਪੰਚਕੂਲਾ ਤੋਂ ਪੂਰੇ ਸੂਬੇ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਮਨੋਹਰ ਲਾਲ ਨੇ 600 ਕਰੋੜ ਰੁਪਏ ਦੀ ਹੈਪੀ ਸਕੀਮ ਦਾ ਪੰਚਕੂਲਾ ਵਾਸੀਆਂ ਨੂੰ ਤੋਹਫਾ ਵੀ ਦਿੱਤਾ। ਇਸ ਦੇ ਨਾਲ ਹੀ ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਵਿੱਚ 938 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 392 ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ | 2684 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 679 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਤੋਂ ਪੂਰੇ ਸੂਬੇ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀਐਮ ਨੇ ਕਿਹਾ ਕਿ ਜਲਦ ਹੀ ਪੰਚਕੂਲਾ ਦੇ ਲੋਕਾਂ ਲਈ ਮੈਟਰੋ ਚਲਾਈ ਜਾਵੇਗੀ ਅਤੇ ਪੰਚਕੂਲਾ ਦੇ ਲੋਕ ਜਲਦ ਹੀ ਮੈਟਰੋ ਦੇਖਣਗੇ।
ਮੁੱਖ ਮੰਤਰੀ ਨੇ ਫਰੀਦਾਬਾਦ ਵਿੱਚ ਦਿੱਲੀ-ਆਗਰਾ ਅਤੇ ਦਿੱਲੀ ਵਡੋਦਰਾ ਐਕਸਪ੍ਰੈਸਵੇਅ ਬੱਲਭਗੜ੍ਹ ਮੋਹਨਾ ਰੋਡ ਉੱਤੇ 214 ਕਰੋੜ ਰੁਪਏ ਦੀ ਲਾਗਤ ਨਾਲ ਪੀਡਬਲਯੂਡੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਪੰਚਕੂਲਾ ਪੁੱਜੇ ਮੁੱਖ ਮੰਤਰੀ ਮਨੋਹਰ ਲਾਲ ਦਾ ਸਪੀਕਰ ਗਿਆਨ ਚੰਦ ਗੁਪਤਾ ਨੇ ਸਵਾਗਤ ਕੀਤਾ। ਸਪੀਕਰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਪੰਚਕੂਲਾ ਵਾਸੀਆਂ ਨੂੰ ਕਈ ਤੋਹਫੇ ਵੀ ਦਿੱਤੇ ਹਨ। ਪੰਚਕੂਲਾ ਵਿੱਚ ਪਿਛਲੇ 10 ਸਾਲਾਂ ਵਿੱਚ ਬੇਮਿਸਾਲ ਵਿਕਾਸ ਹੋ ਰਿਹਾ ਹੈ| ਅੱਜ ਪੰਚਕੂਲਾ ਵਿਕਸਤ ਹੋ ਗਿਆ ਹੈ, ਪੰਚਕੂਲਾ ਵਿੱਚ 5000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਹੋਏ ਹਨ।