Connect with us

National

ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣੇਗਾ ਹਾਂਸੀ

Published

on

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕ ਨਵਾਂ ਐਲਾਨ ਕੀਤਾ ਹੈ। ਦੱਸ ਦੇਈਏ ਕਿ ਹਾਂਸੀ ‘ਚ ਆਯੋਜਤ ਵਿਕਾਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ ਨੇ ਹਾਂਸੀ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਕ ਹਫ਼ਤੇ ਵਿਚ ਇਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਜਾਵੇਗਾ, ਜਿਸ ਦੇ ਬਾਅਦ ਰੇਵੇਨਿਯੂ ਦੇ ਨਜ਼ਰੀਏ ਨਾਲ ਵੀ ਹਾਂਸੀ ਜ਼ਿਲ੍ਹਾ ਬਣ ਜਾਵੇਗਾ।

ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਹਾਂਸੀ ਵਿਚ 77 ਕਰੋੜ 30 ਲੱਖ ਰੁਪਏ ਦੀ ਲਾਗਤ ਦੀ 3 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 1857 ਵਿਚ ਪਹਿਲੇ ਸੁਤੰਤਰਤਾ ਸੰਗ੍ਰਾਮ ਦੌਰਾਨ ਹਾਂਸੀ ਦੇ ਲੋਕਾਂ ਨੇ ਮਹਾਨ ਬਲਿਦਾਨ ਦਿਤੇ ਸਨ। ਇੱਥੇ ਦੀ ਲਾਲ ਸੜਕ ਅੰਗ੍ਰੇਜਾਂ ਵਲੋਂ ਕੀਤੇ ਗਏ ਜ਼ੁਲਮਾਂ ਦੀ ਗਵਾਹ ਹੈ। ਇਹ ਨਗਰ ਕਦੀ ਆਸੀ ਅਤੇ ਅਸੀਗੜ੍ਹ ਨਾਮ ਨਾਲ ਪ੍ਰਸਿੱਧ ਸੀ। ਸਮਰਾਟ ਹਰਸ਼ ਦੇ ਸਮੇਂ ਹਾਂਸੀ ਸਤਲੁਜ ਪ੍ਰਾਂਤ ਦੀ ਰਾਜਧਾਨੀ ਸੀ।

Continue Reading