Uncategorized
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਨਵਾਂ ਗਾਣਾ ‘ਗੁੰਡੀ’ ਦੀ ਟੀਜ਼ਰ ਹੋਇਆ ਆਊਟ

ਸਪਨਾ ਚੌਧਰੀ ਜੋ ਕਿ ਹਰਿਆਣਾ ਦੀ ਮਸ਼ਹੂਰ ਡਾਂਸਰ, ਅਦਾਕਾਰ ਹਨ। ਸਪਨਾ ਚੌਧਰੀ ਦੇ ਪਹਿਲਾ ਵੀ ਕਾਫੀ ਗਾਣੇ ਆ ਚੁੱਕੇ ਹਨ। ਜਿਸ ‘ਚ ਸਪਨਾ ਅਲਗ-ਅਲਗ ਕਿਰਦਾਰ ‘ਚ ਨਜ਼ਰ ਆ ਚੁੱਕੀ ਹੈ। ਸਪਨਾ ਚੌਧਰੀ ਦਾ ਨਵਾਂ ਗਾਣਾ ‘ਗੁੰਡੀ’ ਦਾ ਟਜ਼ਿਰ ਆਊਂਟ ਹੋ ਚੁੱਕਾ ਹੈ। ਉਨ੍ਹਾਂ ਦਾ ਲੁੱਕ ਰਿਲੀਜ਼ ਹੋ ਚੁੱਕਾ ਹੈ। ਇਸ ਗਾਣੇ ‘ਚ ਸਪਨਾ ਦਾ ਲੁੱਕ ਕੁਝ ਅਲਗ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਗਾਣੇ ਦੇ ਇਸ ਮਸਤ ਤੇ ਧਾਕੜ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਸਪਨਾ ਚੌਧਰੀ ਦੇ ਇਹ ਅੰਦਾਜ ਤੇ ਲੁੱਕ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨ੍ਹਾਂ ਦੇ ਫੈਂਨਜ ਨੂੰ ਉਨ੍ਹਾਂ ਦਾ ਅਲਗ ਤੇ ਧਾਕੜ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ। ਆਪਣੇ ਇਸ ਟੀਜ਼ਰ ‘ਚ ਸਪਨਾ ਹੱਥਾਂ ‘ਚ ਬੰਦੂਕ ਫੜੀ ਘੁੰਮਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇਸ ਟੀਜ਼ਰ ਨੂੰ ਹੁਣ ਤਕ ਹਜ਼ਾਰਾ ਲੋਕ ਦੇਖ ਚੁੱਕੇ ਹਨ। ਗੁੰਡੀ ਗਾਣੇ ਦੇ ਇਸ ਟੀਜ਼ਰ ਨੂੰ ਦੇਖ ਕੇ ਹੁਣ ਲੋਕ ਉਨ੍ਹਾਂ ਦੇ ਗਾਣੇ ਦੇ ਰਿਲੀਜ਼ ਹੋਣ ਦਾ ਇੰਤਜਾਰ ਕਰ ਰਹੇ ਹਨ।
8 ਮਾਰਚ ਨੂੰ ਉਨ੍ਹਾਂ ਦਾ ਗਾਣਾ ਗੁੰਡੀ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਰਿਲੀਜ਼ ਹੋਵੇਗਾ। ਇਹ ਦਾ ਗਾਣਾ ਉਨ੍ਹਾਂ ਔਰਤਾਂ ਦੇ ਲਈ ਹੈ ਜਿਨ੍ਹਾਂ ਔਰਤਾਂ ਨੂੰ ਸਮਾਜ ‘ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ‘ਚ ਸਪਨਾ ਨੇ ਔਰਤਾਂ ਲਈ ਇਕ ਮਿਸਾਲ ਕਾਇਮ ਕਰਦਿਆਂ ਹੋਇਆ ਔਰਤਾਂ ਨੂੰ ਸਮਾਜ ਸਾਹਮਣੇ ਆ ਕੇ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ ਹੈ। ਪਹਿਲੀ ਵਾਰ ਸਪਨਾ ਅਲਗ ਅੰਦਾਜ਼ ‘ਚ ਨਜ਼ਰ ਆਈ ਜਿਸ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ।