Uncategorized
ਸੰਘਣੀ ਧੁੰਦ ਦੀ ਚਾਦਰ ਦਾ ਕਹਿਰ ਪੰਜਾਬ ਭਰ ’ਚ ਜਾਰੀ, ਪੰਜ ਡਿਗਰੀ ਤਕ ਡਿੱਗਾ ਤਾਪਮਾਨ

ਮਹਾਨਗਰ ਲੁਧਿਆਣਾ ਦੇ ਨਾਲ ਪੰਜਾਬ ਭਰ ਵਿਚ ਵੀਰਵਾਰ ਨੂੰ ਸਵੇਰ ਸੰਘਣੀ ਧੁੰਦ ਦੀ ਚਾਦਰ ਚੜੀ। ਸਵੇਰੇ ਦਸ ਵਜੇ ਤਕ ਵੀ ਧੁੰਦ ਨਾਲ ਲੋਕਾਂ ਨੂੰ ਵਾਹਨ ਚਲਾਉਣ ਲਈ ਹੈਡਲਾਈਟਾਂ ਜਗਾਉਣੀਆਂ ਪਈਆਂ ਕਿਉਂਕਿ ਵਿਜ਼ੀਬਿਲਿਟੀ ਘੱਟ ਸੀ। ਸਵੇਰੇ ਹਵਾ ਚੱਲਣ ਨਾਲ ਠੰਢ ਮਹਿਸੂਸ ਹੋ ਰਹੀ ਸੀ। ਧੁੱਪ ਦਾ ਨਾਮੋ ਨਿਸ਼ਾਨ ਨਹੀਂ ਸੀ। ਪਾਰਾ ਵੀ ਪੰਜ ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਿਹਾ। ਮੌਸਮ ਵਿਭਾਗ ਦੇ ਅਗਾਊਂ ਅੰਦਾਜ਼ੇ ਮੁਤਾਬਕ ਅੱਜ ਦੁਪਹਿਰ 12 ਵਜੇ ਤੋਂ ਬਾਅਦ ਧੁੱਪ ਨਿਕਲੇਗੀ।
ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਠੰਢ ਵੱਧਣ ਦੇ ਆਸਾਰ ਹਨ। ਇਸ ਮੌਸਮ ਵਿਚ ਲੋਕ ਘੱਟ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਦਰਅਸਲ ਦੋ ਹਫ਼ਤੇ ਪਹਿਲਾਂ ਠੰਢ ਨਾਲ ਬੇਹਾਲ ਹੋ ਚੁੱਕੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਦੁਪਹਿਰ ਚੜਦੀ ਧੁੱਪ ਨਾਲ ਜ਼ਰੂਰ ਰਾਹਤ ਮਿਲਦੀ ਹੈ। ਮੌਸਮ ਵਿਭਾਗ ਮੁਤਾਬਕ 20 ਫਰਵਰੀ ਤੋਂ ਬਾਅਦ ਪੱਛਮੀ ਵਿਭੋਰ ਉਤਰੀ ਭਾਰਤ ਵਿਚੋਂ ਲੰਘੇਗਾ।