Connect with us

Ludhiana

‘ਹੀਰੋ ਸਾਈਕਲ’ ਨੇ ਚੀਨ ਨਾਲ 900 ਕਰੋੜ ਦੇ ਵਪਾਰਕ ਸਮਝੌਤੇ ਤੋੜੇ

Published

on

ਲੁਧਿਆਣਾ, 04 ਜੁਲਾਈ (ਸੰਜੀਵ ਸੂਦ): ਭਾਰਤ ਦੇ ਮੈਨਚੈਸਟਰ ਲੁਧਿਆਣਾ ਦੇ ਵਿੱਚ ਕਈ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਚੋਂ ਹੀਰੋ ਸਾਈਕਲ ਵੀ ਪ੍ਰਮੁੱਖ ਹੈ ਹਾਲਾਂਕਿ ਕਰੋਨਾ ਵਾਇਰਸ ਦੌਰਾਨ ਜਦੋਂ ਪੂਰੀ ਦੁਨੀਆਂ ਭਰ ਦੀਆਂ ਕੰਪਨੀਆਂ ਆਪਣਾ ਕਾਰੋਬਾਰ ਬਚਾਉਣ ਲਈ ਜੱਦੋ ਜਹਿਦ ਕਰ ਰਹੀਆਂ ਸਨ ਉਦੋਂ ਹੀਰੋ ਸਾਈਕਲ ਵੱਧ ਫੁੱਲ ਰਹੀ ਸੀ। ਲੁਧਿਆਣਾ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਅੱਗੇ ਆਈ ਹੈ ਅਤੇ ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ ‘ਚ ਮਰਜ ਕਰਨ ਦੀ ਉਨ੍ਹਾਂ ਨੂੰ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਚਾਈਨਾ ਦਾ ਬਾਈਕਾਟ ਕਰਨ ਸਬੰਧੀ ਵੀ ਹੀਰੋ ਸਾਈਕਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਆਉਣ ਵਾਲੇ ਤਿੰਨ ਮਹੀਨਿਆਂ ਪਿੰਡ ਵਿੱਚ ਚਾਈਨਾ ਨਾਲ ਜੋ 900 ਕਰੋੜ ਦਾ ਵਪਾਰ ਕਰਨਾ ਸੀ ਉਸ ਨੂੰ ਰੱਦ ਕਰ ਦਿੱਤਾ ਹੈ।

ਇਸ ਸਬੰਧੀ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਹੀਰੋ ਸਾਈਕਲ ਦੇ ਐਮ ਡੀ ਅਤੇ ਡਾਇਰੈਕਟਰ ਪੰਕਜ ਮੁੰਜਾਲ ਨੇ ਦੱਸਿਆ ਕਿ ਚਾਈਨਾ ਦਾ ਬਾਈਕਾਟ ਕਰਨ ਲਈ ਹੀਰੋ ਸਾਈਕਲ ਨੇ ਇਹ ਅਹਿਮ ਫੈਸਲਾ ਲੈਂਦਿਆਂ ਉਨ੍ਹਾਂ ਨਾਲ ਵਪਾਰ ਬੰਦ ਕਰ ਦਿੱਤਾ ਹੈ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਕੰਪਨੀ ਵੱਲੋਂ ਆਪਣਾ ਭਵਿੱਖ ਤਲਾਸ਼ਿਆ ਜਾ ਰਿਹਾ ਹੈ। ਜਿਸ ਵਿੱਚ ਜਰਮਨੀ ਅਹਿਮ ਹੈ ਅਤੇ ਜਰਮਨੀ ਦੇ ਵਿੱਚ ਹੁਣ ਹੀਰੋ ਸਾਈਕਲ ਆਪਣਾ ਪਲਾਂਟ ਲਾਏਗਾ। ਜਿੱਥੋਂ ਪੂਰੇ ਯੂਰਪ ‘ਚ ਹੀਰੋ ਦੇ ਸਾਈਕਲ ਸਪਲਾਈ ਕੀਤੇ ਜਾਣਗੇ। ਹੀਰੋ ਸਾਈਕਲ ਦੇ ਐਮਡੀ ਪੰਕਜ ਮੁੰਜਾਲ ਨੇ ਇਹ ਵੀ ਦੱਸਿਆ ਕਿ ਬੀਤੇ ਦਿਨਾਂ ਚ ਸਾਈਕਲ ਦੀ ਡਿਮਾਂਡ ਵਧੀ ਹੈ ਅਤੇ ਹੀਰੋ ਸਾਈਕਲ ਵੱਲੋਂ ਆਪਣੀ ਕਪੈਸਟੀ ਵੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਹਾਲਾਂਕਿ ਇਸ ਦੌਰਾਨ ਛੋਟੀ ਕੰਪਨੀਆਂ ਦਾ ਬਹੁਤਾ ਨੁਕਸਾਨ ਹੋਇਆ ਹੈ। ਪਰ ਉਨ੍ਹਾਂ ਦੀ ਭਰਪਾਈ ਲਈ ਵੀ ਹੀਰੋ ਸਾਈਕਲ ਤਿਆਰ ਹੈ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ। ਪੰਕਜ ਮੁੰਜਾਲ ਨੇ ਦੱਸਿਆ ਕਿ ਲੁਧਿਆਣਾ ਵਿੱਚ ਬਣਨ ਵਾਲੀ ਸਾਈਕਲ ਵੈਲੀ ਦੇ ਨਾਲ ਹੀਰੋ ਸਾਈਕਲ ਗਲੋਬਲ ਲੀਡਰ ਬਣ ਜਾਵੇਗਾ ਨਾਲ ਹੀ ਕਿਹਾ ਕਿ ਚਾਈਨਾ ਦੇ ਸਾਮਾਨ ਦਾ ਬਾਈਕਾਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਭਾਰਤ ਵਿੱਚ ਕੰਪਿਊਟਰ ਬਣ ਸਕਦੇ ਨੇ ਤਾਂ ਸਾਈਕਲ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਭਾਰਤ ਵਿੱਚ ਹਰ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸੰਭਵ ਹੈ।

ਸੋ ਇੱਕ ਪਾਸੇ ਜਿੱਥੇ ਲੇਬਰ ਦੀ ਵੱਡੀਆਂ ਸਮੱਸਿਆ ਕਾਰਨ ਲੁਧਿਆਣਾ ਦੀਆਂ ਸਾਈਕਲ ਦੇ ਪੁਰਜ਼ੇ ਬਣਾਉਣ ਵਾਲੀਆਂ ਛੋਟੀਆਂ ਕੰਪਨੀਆਂ ਘਾਟੇ ਦੇ ਦੋਸ਼ ਚੋਂ ਲੰਘ ਰਹੀਆਂ ਸਨ। ਉੱਥੇ ਹੀ ਹੁਣ ਹੀਰੋ ਸਾਈਕਲ ਨੇ ਉਨ੍ਹਾਂ ਦੀ ਬਾਂਹ ਫੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਮਨਮਰਜ਼ੀ ਦੇ ਨਾਲ ਆਪਣੇ ਨਾਲ ਮਰਜ ਕਰਨ ਦੇ ਆਫਰ ਦਿੱਤੇ ਗਏ ਹਨ। ਇਥੋਂ ਤੱਕ ਕਿ ਪੰਜਾਬ ਦੇ ਇੰਡਸਟਰੀ ਮੰਤਰੀ ਨਾਲ ਵੀ ਗੱਲਬਾਤ ਕਰਕੇ ਇਸ ਮੰਦੀ ਦੇ ਦੌਰ ਚੋਂ ਲੰਘਦਿਆਂ ਸਾਈਕਲ ਉਦਯੋਗ ਨੂੰ ਹੋਰ ਵਿਕਸਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *