Connect with us

Punjab

ਬਟਾਲਾ ਦੇ ਹਿੰਦੂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਮੁਸਲਿਮ ਸਮੁਦਾਇ ਦੇ ਲਗਾਤਾਰ ਸ਼ਹਿਰ ਚ ਵਾਧਾ ਹੋਣ ਨੂੰ ਲੈਕੇ ਪੁਲਿਸ ਨੂੰ ਮੰਗ ਪੱਤਰ

Published

on

ਬਟਾਲਾ ਚ ਅੱਜ ਹਿੰਦੂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਇਕ ਮੰਚ ਤੇ ਇਕੱਠੇ ਹੋ ਸ਼ਹਿਰ ਅੰਦਰ ਲਗਾਤਾਰ ਦੂਸਰੇ ਸੂਬਿਆਂ ਤੋਂ ਆ ਰਹੇ ਮੁਸਲਿਮ ਸਮੁਦਾਇ ਦੀ ਗਿਣਤੀ ਚ ਵਾਧੇ ਨੂੰ ਲੈਕੇ ਪੁਲਿਸ ਵਲੋਂ ਜਾਂਚ ਦੀ ਮੰਗ ਰੱਖੀ |

ਵੱਡੀ ਗਿਣਤੀ ਚ ਇਕੱਤਰ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬਟਾਲਾ ਐਸਐਸਪੀ ਦੇ ਨਾਂ ਹੇਠ ਮੰਗ ਪੱਤਰ ਜਾਰੀ ਕੀਤਾ ਕਿ ਬਟਾਲਾ ਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਦੂਸਰੇ ਸੂਬਿਆਂ ਤੋਂ ਮੁਸਲਿਮ ਸਮੁਦਾਇ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਅਤੇ ਉਹ ਮਹਿੰਗੇ ਭਾਅ ਤੇ ਦੁਕਾਨਾਂ ਕਿਰਾਏ ਤੇ ਲੈ ਕਾਰੋਬਾਰ ਤਾ ਕਰ ਰਹੇ ਹਨ ਲੇਕਿਨ ਉਹਨਾਂ ਦੀ ਜਾਂਚ ਪੁਲਿਸ ਵਲੋਂ ਕੀਤੀ ਜਾਵੇ ਕਿ ਉਹ ਕਿਥੋਂ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਇਹਨਾਂ ਜਥੇਬੰਦੀਆਂ ਵਲੋਂ ਬਟਾਲਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਇਸ ਸਮੁਦਾਇ ਨੂੰ ਕਿਰਾਏ ਤਾ ਨਾ ਦੇਣ ਅਤੇ ਜੇਕਰ ਦੇ ਵੀ ਰਹੇ ਹਨ ਤਾ ਉਹਨਾਂ ਦੀ ਜਾਂਚ ਆਪਣੇ ਪੱਖ ਤੋਂ ਕਰਨ ਦੇ ਨਾਲ ਹੀ ਪੁਲਿਸ ਨੂੰ ਵੀ ਪੂਰੀ ਜਾਣਕਾਰੀ ਦੇਣ ਤਾ ਜੋ ਸਹੀ ਲੋਕਾਂ ਨੂੰ ਹੀ ਠਹਿਰ ਹੋਵੇ |

ਉਧਰ ਬਟਾਲਾ ਦੇ ਐਸ ਪੀ ਨੇ ਕਿਹਾ ਕਿ ਜੋ ਇਹਨਾਂ ਜਥੇਬੰਦੀਆਂ ਵਲੋਂ ਮੰਗ ਪੱਤਰ ਦਿਤਾ ਗਿਆ ਹੈ ਉਸ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾਵੇਗੀ |