Connect with us

Sports

ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਹੋਏ ਫਾਨੀ ਸੰਸਾਰ ਤੋਂ ਰੁਖ਼ਸਤ

Published

on

ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਹੋਇਆ ਦਿਹਾਂਤ

2 ਮਾਰਚ: ਉਲੰਪਿਕ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟਿਮ ਦਾ ਹਿਸਾ ਰਹੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਵਿੱਚ ਦਿਹਾਂਤ ਹੋ ਗਿਆ। ਦੱਸ ਦਈਏ ਕਿ ਇਹਨਾ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਏਗਾ। ਇਸਦੀ ਜਾਣਕਾਰੀ ਹਾਕੀ ਇੰਡੀਆ ਨੇ ਆਪਣੇ ਟਵਿਟਰ ਰਾਹੀਂ ਟਵੀਟ ਕਰਕੇ ਦਿੱਤੀ।

ਉਨ੍ਹਾ ਦੇ ਬੇਟੇ ਕਮਲਬੀਰ ਸਿੰਘ ਨੇ ਦੱਸਿਆ, ‘ਮੇਰੇ ਪਿਤਾ ਨੇ ਮੇਰੇ ਨਾਲ ਅਮਰੀਕਾ ਜਾਣਾ ਸੀ ਪਰ ਅਚਾਨਕ ਸ਼ੁੱਕਰਵਾਰ ਨੂੰ ਘਰ ਵਿੱਚ ਹਾਰਟ ਅਟੈਕ ਨਾਲ ਉਹ ਵਿਛੋੜਾ ਦੇ ਗਏ ਹਨ। ਬਲਬੀਰ ਸਿੰਘ ਸਭ ਤੋਂ ਪਹਿਲਾਂ 1963 ਵਿਚ ਫਰਾਂਸ ਦੇ ਲਿਓਨ ਵਿਚ ਭਾਰਤ ਵੱਲੋਂ ਖੇਡੇ ਸਨ। ਬਲਬੀਰ ਸਿੰਘ ਨੇ ਭਾਰਤੀ ਟੀਮ ਵਿੱਚ ਇਨਸਾਈਡ ਫਾਰਵਰਡ ਪਲੇਅਰ ਦੀ ਭੂਮਿਕਾ ਨਿਭਾਈ ਅਤੇ ਇਸ ਪੁਜੀਸ਼ਨ ‘ਤੇ ਦੁਨੀਆ ਭਰ ‘ਚ ਸਨਮਾਨ ਹਾਸਿਲ ਕੀਤਾ। ਬਲਬੀਰ ਨੇ ਬੈਲਜੀਅਮ, ਇੰਗਲੈਂਡ, ਹਾਲੈਂਡ, ਨਿਊ ਜ਼ੀਲੈਂਡ ਤੇ ਪੱਛਮੀ ਜਰਮਨੀ ਸਮੇਤ ਕਈ ਹੋਰ ਦੇਸ਼ਾਂ ਦਾ ਦੌਰਾ ਕੀਤਾ। ਉਹ 1966 ਵਿਚ ਬੈਂਕਾਕ ਵਿਚ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਮੈਂਬਰ ਵੀ  ਸਨ। 1987 ਵਿੱਚ ਉਹ ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਬਣੇ। ਉਹ ਫ਼ਰਵਰੀ 2001 ‘ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾਮੁਕਤ ਹੋਏ ਸਨ।