Uncategorized
ਕੋਰੋਨਾ ਕਾਲ ‘ਚ ਕਿਵੇਂ ਗਰਭਵਤੀ ਔਰਤਾਂ ਨੂੰ ਮਿਲ ਸਕਦੀ ਹੈ 24 ਘੰਟਿਆਂ ‘ਚ ਮਦਦ, ਅਨੁਸ਼ਕਾ ਸ਼ਰਮਾ ਨੇ ਸਾਂਝਾ ਕੀਤਾ ਹੈਲਪਲਾਈਨ ਨੰਬਰ

ਦੇਸ਼ ‘ਚ ਵੱਧ ਰਹੇ ਕੋਰੋਨਾ ਮਹਾਂਮਾਰੀ ਕਾਰਨ ਬਾਲੀਵੁੱਡ ਦੇ ਬਹੁਤ ਅਦਾਕਾਰ ਹਨ ਜੋ ਕਿ ਸਮਾਜਿਕ ਕੰਮਾਂ ‘ਚ ਸਰਗਰਮ ਰਹਿੰਦੇ ਹਨ। ਇਸ ਤਰ੍ਹਾਂ ਹੀ ਅਨੁਸ਼ਕਾ ਸ਼ਰਮਾ ਵੀ ਅਦਾਕਾਰੀ ਦੇ ਨਾਲ ਸਮਾਜਿਕ ਕੰਮਾਂ ‘ਚ ਵੀ ਬਹੁਤ ਸਰਗਰਮ ਰਹਿੰਦੀ ਹੈ। ਅਨੁਸ਼ਕਾ ਸ਼ਰਮਾ ਕੋਰੋਨਾ ਕਾਲ ‘ਚ ਲੋੜਵੰਦਾਂ ਦੀ ਮਦਦ ਕਰਦੀ ਹੋਈ ਦਿਖਾਈ ਦਿੰਦੀ ਹੈ। ਸਿਰਫ਼ ਅਨੁਸ਼ਕਾ ਸ਼ਰਮਾ ਹੀ ਨਹੀਂ ਹੋਰ ਬਾਲੀਵੁੱਡ ਅਦਾਕਾਰ ਵੀ ਹਨ ਜੋ ਕਿ ਇਸੇ ਤਰ੍ਹਾਂ ਗਰੀਬਾਂ ਦੀ ਤੇ ਲੋੜਵੰਦਾ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਮਿਲ ਕੇ ਕੋਰੋਨਾ ਰਹਿਤ ਲਈ ਫੰਡ ਇੱਕਠੇ ਕੀਤੇ ਹਨ। ਜਿਸ ਕਾਰਨ ਉਹ ਕਾਫੀ ਚਰਚਾ ‘ਚ ਰਹੇ। ਨਾਲ ਹੀ ਅਨੁਸ਼ਕਾ ਸ਼ਰਮਾ ਨੇ ਗਰਭਵਤੀ ਤੇ ਮਾਵਾਂ ਬਣਨ ਵਾਲੀਆਂ ਔਰਤਾਂ ਦੀ ਮਦਦ ਕਰਨ ਦੀ ਜਿੰਮੇਵਾਰੀ ਲੈਂਦਿਆਂ ਹੈਲਪਲਾਈਨ ਨੰਬਰ ਜਾਰੀ ਕਰਦੇ ਹੋਏ ਸਾਂਝਾ ਕੀਤਾ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਸਟੋਰੀ ਸ਼ੇਅਰ ਕੀਤੀ ਜਿਸ ‘ਚ ਗਰਭਵਤੀ ਮਹਿਲਾ ਤੇ ਮਾਂ ਬਣਨ ਵਾਲੀਆਂ ਲਈ ਇਕ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ। ਤਾਂਕਿ ਇਹ ਔਰਤਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ‘ਚ ਸਹਾਇਤਾ ਕਰ ਸਕੇ। ਉਸਨੇ ਆਪਣੀ ਇੰਸਟਾ ਸਟੋਰੀ ‘ਚ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਹੈਪੀ ਟੂ ਹੈਲਪ ਪਹਿਲਕਦਮੀ ਤਹਿਤ ਗਰਭਵਤੀ ਤੇ ਹਾਲ ਹੀ ‘ਚ ਮਾਂ ਬਣੀਆਂ ਔਰਤਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਇਕ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ। ਐਨਸੀਡਬਲਯੂ ਦੀ ਟੀਮ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 24 ਘੰਟੇ ਉਪਲਬਧ ਰਹੇਗੀ। ਅਦਾਕਾਰਾ ਨੇ ਹੈਲਪਲਾਈਨ ਨੰਬਰ ਨਾਲ ਈਮੇਲ ਆਈਡੀ ਵੀ ਸਾਂਝੀ ਕੀਤੀ ਹੈ। ਹੈਲਪਲਾਈਨ ਦਾ ਵ੍ਹਟਸਐਪ ਨੰਬਰ 9354954224 ਹੈ, ਜਦੋਂ ਕਿ ਈਮੇਲ ਆਈਡੀ helpatncw@gmail.com ਹੈ। ਹੈਲਪਲਾਈਨ ਨੰਬਰ ਤੋਂ ਇਲਾਵਾ, ਪ੍ਰਦਾਨ ਕੀਤੀ ਗਈ ਈਮੇਲ ਆਈਡੀ ਵੀ ਮਦਦ ਕਰੇਗੀ।